India Punjab

ਪਾਕਿ ਨਸ਼ਾ ਤਸਕਰਾਂ ਨੇ ਅਟਾਰੀ ਸਰਹੱਦ ਨੂੰ ਬਣਾਇਆ ਨਿਸ਼ਾਨਾ! ਡਰੋਨ ਹੈਰੋਇਨ ਸੁੱਟ ਕੇ ਵਾਪਸ ਮੁੜਿਆ

ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ਤੇ ਭਾਰਤੀ ਖ਼ੇਤਰ ਵਿਖੇ ਮੁੱਖ ਸੜਕ ’ਤੇ ਅੱਜ ਸਵੇਰੇ ਤੜਕੇ ਪਾਕਿਸਤਾਨੀ ਤਸਕਰਾਂ ਦਾ ਡਰੋਨ ਹੈਰੋਇਨ ਸੁੱਟ ਕੇ ਵਾਪਸ ਪਾਕਿਸਤਾਨ ਜਾਣ ਵਿਚ ਸਫ਼ਲ ਹੋ ਗਿਆ।

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਨਸ਼ਾ ਤਸਕਰਾਂ ਨੇ ਹੁਣ ਭਾਰਤੀ ਅਟਾਰੀ ਸਰਹੱਦ ਨੂੰ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ ਹੈ ਜਿੱਥੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਲੱਗੇ ਹੋਏ ਹਨ ਤੇ ਨਜ਼ਦੀਕ ਹੀ ਸ਼ਿਵ ਮੰਦਿਰ ਵੀ ਮੌਜੂਦ ਹੈ।

ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਹੈਰੋਇਨ ਸੁੱਟ ਕੇ ਭਾਰਤ ਦੀ ਅਟਾਰੀ ਸਰਹੱਦ ਦੀ ਮੁੱਖ ਸੜਕ ਨੂੰ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਹਜ਼ਾਰਾਂ ਸੈਲਾਨੀ ਰੋਜ਼ਾਨਾ ਰੀਟਰੀਟ ਸੈਰੇਮਨੀ ਵੇਖਣ ਲਈ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਲਗਾ ਕੇ ਪੈਦਲ ਅਟਾਰੀ ਸਰਹੱਦ ਵੱਲ ਜਾਂਦੇ ਹਨ।

ਇਹ ਵੀ ਪੜ੍ਹੋ – ਕੰਗਨਾ ਰਣੌਤ ਮਾਮਲੇ ’ਚ ਰਾਕੇਸ਼ ਟਿਕੈਤ ਦਾ ਵੱਡਾ ਬਿਆਨ – ਕੰਗਨਾ ਨਾਲ ਸਿਰਫ਼ ਬਹਿਸ ਹੋਈ, ਥੱਪੜ ਨਹੀਂ ਮਾਰਿਆ!