‘ਦ ਖ਼ਾਲਸ ਬਿਊਰੋ ( ਇਸਲਾਮਾਬਾਦ ) :- ਪਾਕਿਸਤਾਨ ਨੇ 15 ਨਵੰਬਰ ਨੂੰ ਗਿਲਗਿਤ ਬਾਲਟਿਸਤਾਨ ਦੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਭਾਰਤ ਨੇ ਇਸ ਫੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਰਣਨੀਤਕ ਪੱਖੋਂ ਅਹਿਮ ਖੇਤਰ ਵਿੱਚ ਪਹਿਲਾਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਇਸ ਮੌਕੇ ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਅੱਜ 24 ਸਤੰਬਰ ਨੂੰ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ, “ਪਾਕਿਸਤਾਨ ਦੇ ਰਾਸ਼ਟਰਪਤੀ ਐਲਾਨ ਕਰਦੇ ਹਨ ਕਿ ਗਿਲਗਿਤ-ਬਾਲਟਿਸਤਾਨ ਵਿਧਾਨ ਸਭਾ ਚੋਣਾਂ 15 ਨਵੰਬਰ 2020 ਨੂੰ ਕਰਵਾਈਆਂ ਜਾਣ।” ਭਾਰਤ ਨੇ ਪਾਕਿਸਤਾਨ ਨੂੰ ਦੱਸਿਆ ਹੈ ਕਿ ਜੰਮੂ-ਕਸ਼ਮੀਰ ਦਾ ਪੂਰਾ ਖੇਤਰ ਤੇ ਗਿਲਗਿਤ ਬਾਲਟਿਸਤਾਨ ਸਮੇਤ ਲੱਦਾਖ ਪੂਰੀ ਤਰ੍ਹਾਂ ਕਾਨੂੰਨੀ ਤੌਰ ‘ਤੇ ਭਾਰਤ ਨਾਲ ਮਿਲਾ ਦਿੱਤਾ ਗਿਆ ਸੀ ਅਤੇ ਇਸ ਲਈ ਇਹ ਦੇਸ਼ ਦਾ ਇਕ ਅਟੁੱਟ ਅੰਗ ਹੈ।