The Khalas Tv Blog International ਦੁੱਧ ਪੀਣ ਨਾਲ ਮਿੰਟਾਂ ‘ਚ 13 ਲੋਕਾਂ ਦੀ ਮੌਤ ! ਪੁਲਿਸ ਦੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
International Punjab

ਦੁੱਧ ਪੀਣ ਨਾਲ ਮਿੰਟਾਂ ‘ਚ 13 ਲੋਕਾਂ ਦੀ ਮੌਤ ! ਪੁਲਿਸ ਦੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਬਿਉਰੋ ਰਿਪੋਰਟ – ਦੁੱਧ (MILK) ਜਿਸ ਨੂੰ ਸਭ ਤੋਂ ਪੋਸ਼ਕ ਅਤੇ ਤਾਕਤ ਦਾ ਅਹਾਰ ਮੰਨਿਆ ਜਾਂਦਾ ਹੈ ਉਸ ਦੇ ਪੀਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ । ਪਾਕਿਸਤਾਨ (PAKISTAN)ਦੇ ਸਿੰਧ (SINDH)ਸੂਬੇ ਵਿੱਚ ਜ਼ਹਿਰੀਲਾ ਦੁੱਧ ਪੀਣ (POISON MILK) ਨਾਲ ਇਹ ਘਟਨਾ ਹੋਈ ਹੈ । ਮ੍ਰਿਤਕਾਂ ਦੀ ਪਛਾਣ ਗੁਲ ਬੇਗ ਬਰੋਹੀ, ਉਸ ਦੀ ਪਤਨੀ, ਪੰਜ ਪੁੱਤਰ, ਤਿੰਨ ਧੀਆਂ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਵਜੋਂ ਹੋਈ ਹੈ।

ਪੁਲਿਸ ਨੂੰ ਨਜ਼ਦੀਕੀ ਰਿਸ਼ਤੇਦਾਰਾਂ ‘ਤੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਪੀੜਤਾਂ ਨੂੰ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ । ਕਿਉਂਕਿ ਪੀੜਤ ਪਰਿਵਾਰ ਦੇ ਮੁਖੀ ਦਾ ਕੁਝ ਲੋਕਾਂ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ । ਪੁਲਿਸ ਨੇ ਦੁੱਧ ਦਾ ਟੈਸਟ ਕਰਵਾਇਆ ਜਿਸ ਤੋਂ ਬਾਅਦ ਪਤਾ ਚੱਲਿਆ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਜਿਸ ਦਿਨ ਮੌਤ ਹੋਈ ਹੈ । ਉਸ ਦਿਨ ਜੋ ਦੁੱਧ ਪੀਤਾ ਸੀ ਉਸ ਵਿੱਚ ਜ਼ਹਿਰ ਸੀ । ਪੋਸਟਮਾਰਟਮ ਰਿਪੋਰਟ ਵਿੱਚ ਜ਼ਹਿਰ ਦੀ ਪੁਸ਼ਟੀ ਵੀ ਹੋਈ ਹੈ ।

ਖੈਰਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਡਾਕਟਰ ਸਮੀਉੱਲਾ ਸੋਮਰੋ ਨੇ ਦੱਸਿਆ ਕਿ ਅਸੀਂ ਹਰ ਪਹਿਲੂ ‘ਤੇ ਜਾਂਚ ਕਰ ਰਹੀ ਹੈ । ਉਨ੍ਹਾਂ ਕਿਹਾ ਅਸੀਂ ਪੂਰੇ ਤੱਥਾਂ ਦੇ ਨਾਲ ਅੱਗੇ ਵਧਾਗੇ ਅਤੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ।

Exit mobile version