ਖਾਲਸ ਬਿਊਰੋ:ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀਆਂ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਗੰਭੀਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਵੱਧ ਟਾਰਗੇਟ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਇੱਕ ਸਿੱਖ ਅਧਿਆਪਕ ਮਹਿਲਾ ਨਾਲ ਤਸ਼ਦਦ ਦਾ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਭ ਜਾਵੇਂ, ਪਿਤਾ ਜੋ ਆਪਣੀ ਧੀਅ ਲਈ ਪਾਕਿਸਤਾਨ ਵਿੱਚ ਲੜ ਰਿਹਾ ਹੈ ਉਸ ਦੀ ਤਕਲੀਫ ਦਾ ਅੰਦਾਜ਼ਾ ਸ਼ਾਇਦ ਹੀ ਕੋਈ ਲਾ ਸਕੇ । ਇਲਜ਼ਾਮ ਹੈ ਪੀੜ੍ਹਤ ਕੁੜੀ ਪੀਰ ਬਾਬਾ ਵਿੱਚ ਅਧਿਆਪਕ ਹੈ 20 ਅਗਸਤ ਨੂੰ ਪਹਿਲਾਂ ਉਸ ਨੂੰ ਅਗਵਾ ਕੀਤਾ ਗਿਆ ਫਿਰ ਇਸਲਾਮ ਕਬੂਲ ਕਰਵਾ ਕੇ ਜ਼ਬਰਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ ਗਿਆ। ਪਿਤਾ ਗੁਰਬਚਨ ਸਿੰਘ ਮੁਤਾਬਿਕ ਜਦੋਂ ਪੁਲਿਸ ਕੋਲ ਉਹ ਸ਼ਿਕਾਇਤ ਲੈਕੇ ਪਹੁੰਚੇ ਤਾਂ ਮਦਦ ਕਰਨ ਦੀ ਥਾਂ ਉਸ ਨੂੰ ਗੁੰਮਰਾਹ ਕੀਤਾ ਗਿਆ ।
ਪੁਲਿਸ ਦੀ ਮਿਲੀਭੁਗਤ ਦਾ ਇਲਜ਼ਾਮ
ਪੀੜ੍ਹਤ ਦੇ ਪਿਤਾ ਗੁਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਇਹ ਜੁਰਮ ਬੁਨੇਰ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਅਤੇ ਸਟੇਸ਼ਨ ਹਾਊਸ ਅਫ਼ਸਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਪੁਲਿਸ ਨੇ ਆਪ ਮੁਲਜ਼ਮਾਂ ਨਾਲ ਮਿਲਕੇ ਉਸ ਦੀ ਧੀਅ ਨੂੰ ਤਸੀਹੇ ਦਿੱਤੇ ਅਤੇ ਉਸ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ। ਪਿਤਾ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ, ਖੈਬਰ ਵਿੱਚ ਕੁੜੀ ਦੇ ਅਗਵਾ ਦੀ ਵਾਰਦਾਤ ਤੋਂ ਬਾਅਦ ਸਥਾਨਕ ਸਿੱਖਾਂ ਵਿੱਚ ਵੀ ਕਾਫ਼ੀ ਰੋਸ ਹੈ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਹੈ ਉਧਰ ਬੀਜੇਪੀ ਦੇ ਆਗੂ ਅਤੇ ਸਾਬਕਾ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ ।
ਸਿਰਸਾ ਦੀ ਵਿਦੇਸ਼ ਮੰਤਰੀ ਅਪੀਲ
ਮਨਜਿੰਦਰ ਸਿਰਸਾ ਨੇ ਪਾਕਿਸਤਾਨ ਵਿੱਚ ਸਿੱਖ ਕੁੜੀ ਨਾਲ ਹੋਈ ਇਸ ਸ਼ਰਮਨਾਕ ਹਰਕਤ ਦੀ ਨਿੰਦਾ ਕਰਦੇ ਹੋਏ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਕਿਹਾ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਇਸ ਵਿੱਚ ਫੌਰਨ ਮਦਦ ਲਈ ਅੱਗੇ ਆਉਣ ਤਾਂਕਿ ਪੀੜ੍ਹਤ ਕੁੜੀ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਇਆ ਜਾ ਸਕੇ, ਉਨ੍ਹਾਂ ਕਿਹਾ ਇਹ ਸ਼ਰਮਨਾਕ ਹੈ ਕਿ ਸਿੱਖ ਪਰਿਵਾਰ ਦੀ ਧੀ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਨਿਕਾਹਨਾਮੇ ‘ਤੇ ਹਸਤਾਖ਼ਰ ਕਰਵਾਏ ਗਏ’ ਸਿਰਸਾ ਨੇ ਕਿਹਾ ਇਹ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ FIR ਦਰਜ ਕਰਨ ਨਹੀਂ ਕੀਤੀ,ਉਨ੍ਹਾਂ ਕਿਹਾ ਇਹ ਸਾਫ਼ ਹੈ ਕਿ ਅਧਿਕਾਰੀ ਵੀ ਗਲਤ ਕੰਮ ਵਿੱਚ ਸਾਥ ਦੇ ਰਹੇ ਸਨ।