International

ਪਾਕਿਸਤਾਨ- ਲਾਹੌਰ ‘ਚ ਪੰਜਾਬੀਆਂ ਨੇ ਢੋਲ ਢਮੱਕਿਆਂ ਨਾਲ ਮਨਾਇਆ ਮਾਂ ਬੋਲੀ ਦਿਹਾੜਾ ਮਨਾਇਆ

‘ਦ ਖ਼ਾਲਸ ਬਿਊਰੋ :- ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਪਾਕਿਸਤਾਨ ਦੇ ਲਾਹੌਰ ਵਿੱਚ ਲੋਕਾਂ ਨੇ ਸੂਬਾਈ ਅਸੈਂਬਲੀ ਦੇ ਸਾਹਮਣੇ ਇਕੱਠੇ ਹੋ ਕੇ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣ ਦੀ ਮੰਗ ਕੀਤੀ। ਲੋਕਾਂ ਨੇ ਢੋਲ-ਨਗਾਰੇ ਵਜਾ ਕੇ, ਨੱਚ ਕੇ ਮਾਂ ਬੋਲੀ ਦਿਹਾੜਾ ਮਨਾਇਆ।

ਪੰਜਾਬੀ ਹਿਤੈਸ਼ੀਆਂ ਨੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਉਣ ਅਤੇ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਕੀਤੀ। ਬੀਤੇ ਇੱਕ ਦਹਾਕੇ ਤੋਂ ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਬਣਾਉਣ ਦੀ ਮੰਗ ਉੱਠੀ ਹੈ। ਇਸ ਵਾਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਕਾਰਕੁੰਨ, ਲੇਖਕ ਅਤੇ ਬੁੱਧੀਜੀਵੀਆਂ ਨੇ ਲਾਹੌਰ ਵਿੱਚ ਪੰਜਾਬ ਅਸੈਂਬਲੀ ਦੇ ਸਾਹਮਣੇ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦੇਣ ਦੀ ਮੰਗ ਕੀਤੀ।

Comments are closed.