The Khalas Tv Blog International 331 ਰੁਪਏ ਪ੍ਰਤੀ ਲੀਟਰ ਪਹੁੰਚਿਆ ਪੈਟਰੋਲ ! 15 ਦਿਨਾਂ ‘ਚ 26 ਰੁਪਏ ਵਧੇ !
International

331 ਰੁਪਏ ਪ੍ਰਤੀ ਲੀਟਰ ਪਹੁੰਚਿਆ ਪੈਟਰੋਲ ! 15 ਦਿਨਾਂ ‘ਚ 26 ਰੁਪਏ ਵਧੇ !

ਬਿਉਰੋ ਰਿਪੋਰਟ : ਪਾਕਿਸਤਾਨ ਵਿੱਚ ਕੇਅਰਟੇਕਰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਸੀ । ਪੈਟਰੋਲ ਦੀ ਕੀਮਤ ਵਿੱਚ 26.02 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ । ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ
331.38 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਪਾਕਿਸਤਾਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ 330 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ।

ਪਾਕਿਸਤਾਨੀ ਮੀਡੀਆ ਮੁਤਾਬਿਕ ਪਿਛਲੇ ਇੱਕ ਮਹੀਨੇ ਦੇ ਅੰਦਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਤਕਰੀਬਨ 58.43 ਅਤੇ 55.83 ਰੁਪਏ ਵਧੇ ਹਨ । ਦਰਅਸਲ ਅਗਸਤ ਵਿੱਚ ਮਹਿੰਗਾਈ ਦਰ 27.4% ਤੋਂ ਜ਼ਿਆਦਾ ਵਧੀ । ਜਿਸ ਦੇ ਬਾਅਦ ਪੈਟਰੋਲ ਦੀ ਕੀਮਤ ਵੀ ਵੱਧ ਗਈ। ਕੇਅਰਟੇਕਰ ਪ੍ਰਧਾਨ ਮੰਤਰੀ ਕਾਕੜ ਦੀ ਮਨਜ਼ੂਰੀ ਦੇ ਬਾਅਦ ਖਜ਼ਾਨਾ ਮੰਤਰਾਲੇ ਨੇ ਨਵੀਂ ਕੀਮਤ ਦਾ ਐਲਾਨ ਕੀਤਾ ।

ਪੈਟਰੋਲ ਦੀ ਜ਼ਿਆਦਾਤਰ ਵਰਤੋਂ ਪ੍ਰਾਈਵੇਟ ਕਾਰਾਂ ਵਿੱਚ ਹੁੰਦੀ ਹੈ ਪਰ ਡੀਜ਼ਲ ਦੀ ਵਰਤੋਂ ਕਮਰਸ਼ਲ ਗੱਡੀਆਂ ਵਿੱਚ ਹੁੰਦੀ ਹੈ । ਡੀਜ਼ਲ ਦੀ ਵਧੀ ਕੀਮਤ ਦਾ ਅਸਰ ਸਮਾਨ ‘ਤੇ ਵੀ ਨਜ਼ਰ ਆਵੇਗਾ । ਜਿਸ ਦੀ ਵਜ੍ਹਾ ਕਰਕੇ ਮਿਡਲ ਕਲਾਸ ਦੀ ਕਮਰ ਹੋਰ ਟੁੱਟੇਗੀ। ਪਾਕਿਸਤਾਨ ਦੀ ਸਰਕਾਰ ਦਾ ਕਹਿਣਾ ਹੈ ਦੇਸ਼ ਵਿੱਚ ਪੈਟਰੋਲ ਦੀ ਕੀਮਤ ਇਸ ਲਈ ਵਧਾਈ ਗਈ ਹੈ ਕਿਉਂਕਿ ਕੌਮਾਂਤਰੀ ਪੱਧਰ ‘ਤੇ ਪੈਟਰੋਲ ਦੀ ਕੀਮਤ ਵਧੀ ਹੈ । 15 ਅਗਸਤ ਦੇ ਬਾਅਦ ਦੂਜੀ ਵਾਰ ਪਾਕਿਸਤਾਨ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ ਵਧੀ ਹੈ । ਅਗਸਤ ਵਿੱਚ ਪਾਕਿਸਤਾਨ ਵਿੱਚ ਮਹਿੰਗਾਈ ਦਰ 27 ਫੀਸਦੀ ਹੋ ਗਈ ਹੈ

ਡਾਲਰ ਦੇ ਮੁਕਾਬਲੇ ਪਾਕਿਸਤਾਨ ਰੁਪਏ ਵਿੱਚ ਲਗਾਤਾਰ ਗਿਰਾਵਟ ਦਰਜ ਹੋ ਗਈ ਹੈ । ਪਿਛਲੇ ਇੱਕ ਮਹੀਨੇ ਵਿੱਚ ਪਾਕਿਸਤਾਨ ਰੁਪਇਆ ਡਾਲਰ ਦੇ ਮੁਕਾਬਲੇ 6.2% ਡਿੱਗਿਆ ਹੈ ।

Exit mobile version