India Punjab

ਸ਼ਤਾਬਦੀ ਐਕਸਪ੍ਰੈੱਸ ਦੀ ਖਸਤਾ ਹਾਲਤ , ਯਾਤਰੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਹਮਣਾ…

Dilapidated condition of Shatabdi Express, passengers are facing difficulties...

ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਸ਼ਨੀਵਾਰ ਨੂੰ ਫਿਰ ਵਿਵਾਦਾਂ ‘ਚ ਆ ਗਈ। ਟਰੇਨ ‘ਚ ਸਵਾਰ 2 ਯਾਤਰੀ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਯਾਤਰੀਆਂ ਦੀ ਰੇਲ ਕਰਮਚਾਰੀਆਂ ਨਾਲ ਬਹਿਸ ਹੋ ਗਈ। ਅੰਤ ਵਿੱਚ ਰੇਲਵੇ ਕਰਮਚਾਰੀਆਂ ਨੇ ਉਨ੍ਹਾਂ ਦਾ ਗੁੱਸਾ ਸ਼ਾਂਤ ਕੀਤਾ।

ਜਾਣਕਾਰੀ ਅਨੁਸਾਰ ਸ਼ਤਾਬਦੀ ਐਕਸਪ੍ਰੈਸ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਇਸ ਦੌਰਾਨ ਸੀ 13 ਕੋਚ ‘ਚ ਸੀਟ ਨੰਬਰ 21 ‘ਤੇ ਬੈਠੀ ਇਕ ਔਰਤ ਆਪਣੀ ਸੀਟ ਤੋਂ ਉੱਠੀ ਅਤੇ ਟਾਇਲਟ ਵੱਲ ਜਾਣ ਲਈ ਕੋਚ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਦਰਵਾਜ਼ੇ ਦੇ ਉੱਪਰ ਵਾਲਾ ਵੱਡਾ ਸਟੀਲ ਪੈਨਲ ਹੇਠਾਂ ਡਿੱਗ ਗਿਆ। ਇਹ ਪੈਨਲ ਸਿੱਧਾ ਸੀਟ ਨੰਬਰ 2-3 ‘ਤੇ ਬੈਠੇ ਦੋ ਯਾਤਰੀਆਂ ‘ਤੇ ਡਿੱਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਪੈਨਲ ਯਾਤਰੀਆਂ ਦੇ ਸਿਰ ‘ਤੇ ਨਹੀਂ ਡਿੱਗਿਆ ਅਤੇ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਏ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਯਾਤਰੀ ਗੁੱਸੇ ‘ਚ ਆ ਗਏ।

ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਭਾਵੇਂ ਵੀਆਈਪੀ ਟਰੇਨ ਵਜੋਂ ਰਜਿਸਟਰਡ ਹੈ ਪਰ ਇਸ ਦੇ ਡੱਬਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਰੇਲਵੇ ਇਸ ਦੇ ਰੱਖ-ਰਖਾਅ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਾਰਨ ਇਸ ਰੇਲ ਗੱਡੀ ਦੇ ਯਾਤਰੀਆਂ ਨੂੰ ਹਰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਪਹਿਲਾਂ ਵੀ ਇਹ ਗੱਡੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਹਾਲ ਹੀ ‘ਚ 9-10 ਸਤੰਬਰ ਨੂੰ ਇਸ ਟਰੇਨ ‘ਚ ਬਿਜਲੀ ਖਰਾਬ ਹੋਣ ‘ਤੇ ਯਾਤਰੀ ਭੜਕ ਗਏ ਸਨ। 10 ਸਤੰਬਰ ਨੂੰ ਯਾਤਰੀਆਂ ਨੂੰ ਕਾਫੀ ਦੇਰ ਤੱਕ ਹਨੇਰੇ ਵਿੱਚ ਬੈਠਣਾ ਪਿਆ। 9 ਸਤੰਬਰ ਨੂੰ ਅੰਮ੍ਰਿਤਸਰ-ਦਿੱਲੀ ਵਿਚਾਲੇ ਸਫਰ ਦੌਰਾਨ C3 ਕੋਚ ‘ਚ ਲਾਈਟਾਂ ਅਤੇ ਏਸੀ ਨਾ ਹੋਣ ‘ਤੇ ਯਾਤਰੀ ਗੁੱਸੇ ‘ਚ ਆ ਗਏ ਸਨ।