ਬਿਉਰੋ ਰਿਪੋਰਟ – ਪਾਕਿਸਤਾਨ ਦੀ ਪੰਜਾਬ ਸਰਕਾਰ (Pakistan Punjab province) ਨੇ ਕਰਤਾਰਪੁਰ ਸਾਹਿਬ (Sri Kartapur Sahib) ਦਰਸ਼ਨ ਕਰਨ ਆਉਣ ਵਾਲੇ ਭਾਰਤੀ ਸਿੱਖਾਂ ਦੇ ਲ਼ਈ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ । ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਭਾਰਤੀ ਕਰੰਸੀ ਦੀ ਥਾਂ ਅਮਰੀਕਨ ਡਾਲਰ (American Dollar) ਲਿਆਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਫੈਸਲੇ ਦੇ ਪਿੱਛੇ ਭਾਰਤੀ ਨਾਗਰਿਕਾਂ ਨਾਲ ਹੋ ਰਹੀ ਧੋਖਾਧੜੀ (Fraud) ਵੱਡੀ ਵਜ੍ਹਾ ਹੈ । ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਦੇ ਕਰੀਬ ਫੀਸ ਲੈਂਦੀ ਹੈ ।
ਦਰਅਸਲ ਭਾਰਤੀਆਂ ਨੂੰ ਇੰਡੀਅਨ ਕਰੰਸੀ ਨੋਟ ਦੇ ਬਦਲੇ ਤੈਅ ਕੀਮਤ ਤੋਂ ਘੱਟ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸੀ । ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਤਰੀ ਰਮੇਸ਼ ਸਿੰਘ ਅਰੋੜਾ (Pakistan Punjab minister Ramesh singh Arora) ਨੇ ਦੱਸਿਆ ਕਿ ਭਾਰਤੀ ਸਿੱਖਾਂ ਨੂੰ ਉਨ੍ਹਾਂ ਦੇ ਰੁਪਏ ਦੇ ਬਦਲੇ ਤੈਅ ਕੀਮਤ ਤੋਂ ਘੱਟ ਕਰੰਸੀ ਨੋਟ ਮਿਲਣ ਦੀ ਸ਼ਿਕਾਇਤ ਸਾਹਮਣੇ ਆਈ ਸੀ । ਸ਼ਿਕਾਇਤ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿੱਖਾਂ ਨੂੰ ਸੁਵਿਧਾਵਾਂ ਲਈ ਵੱਧ ਕੀਮਤ ਚੁਕਾਉਣ ਦੀ ਜ਼ਰੂਰਤ ਨਹੀਂ ਹੈ ।
ਇਸੇ ਸਾਲ 14 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਪਹਿਲਾਂ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ, ਪਿਛਲੇ ਸਾਲ ਤਕਰੀਬਨ 3 ਹਜ਼ਾਰ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ।
ਸ੍ਰੀ ਕਰਤਾਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਰਾਵੀ ਨਦੀ ਦੇ ਕੋਲ ਸਥਿਤ ਹੈ। ਇਸ ਦਾ ਇਤਿਹਾਸ 500 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਅੰਤਿਮ ਸਮਾਂ ਇੱਥੇ ਹੀ ਬਿਤਾਇਆ ਸੀ ।
9 ਨਵੰਬਰ 2019 ਵਿੱਚ ਸ੍ਰੀ ਕਰਤਾਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ। ਤਤਕਾਲੀ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਵੱਲੋਂ ਸਭ ਤੋਂ ਪਹਿਲਾਂ ਪੇਸ਼ਕਸ਼ ਕੀਤੀ ਗਈ ਸੀ ਜਿਸ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ।