ਬਿਊਰੋ ਰਿਪੋਰਟ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ । ਲਾਂਗ ਮਾਰਚ ਦੌਰਾਨ ਉਨ੍ਹਾਂ ਦੇ ਕਾਫਲੇ ‘ਤੇ ਗੁੱਜਰਾਂਵਾਲਾ ਵਿੱਚ ਗੋਲੀਆਂ ਚੱਲੀਆਂ ਹਨ । ਖ਼ਬਰਾਂ ਮੁਤਾਬਿਕ ਇਸ ਵਾਰਦਾਤ ਵਿੱਚ ਇਮਰਾਨ ਖ਼ਾਨ ਨੂੰ ਵੀ ਗੋਲੀ ਲੱਗੀ ਹੈ। ਜਿਸ ਨਾਲ ਉਨ੍ਹਾਂ ਦੇ ਪੈਰ ‘ਤੇ ਸੱਟ ਲੱਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ 4 ਹਿਮਾਇਤੀ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ। ਇਮਰਾਨ ਖ਼ਾਨ ਨੂੰ ਗੋਲੀ ਲੱਗਣ ਦੀ ਤਸਦੀਕ ਉਨ੍ਹਾਂ ਦੀ ਪਾਰਟੀ ਤਹਰੀਕ -ਏ – ਇਨਸਾਫ ਦੇ ਜਨਰਲ ਸਕੱਤਰ ਅਸਦ ਉਮਰ ਨੇ ਕੀਤੀ ਹੈ । ਫਿਲਹਾਲ ਇਮਰਾਨ ਖਾਨ ਨੂੰ ਲਾਹੌਰ ਦੇ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ ।ਫਾਇਰਿੰਗ ਕਰਨ ਵਾਲੇ ਸ਼ਖ਼ਸ ਨੂੰ ਗਿਰਫ਼ਤਾਰ ਕਰ ਲਿਆ ਗਿਆ । ਡਾਨ ਨਿਊਜ਼ ਮੁਤਾਬਿਕ ਇਮਰਾਨ ਖ਼ਾਨ ਜਿਸ ਕੰਟੇਨਰ ‘ਤੇ ਮੌਜੂਦ ਸਨ ਉਸ ਦੇ ਨਜ਼ਦੀਕ ਤੋਂ ਫਾਇਰਿੰਗ ਹੋਈ ਹੈ। ਇਮਰਾਨ ਖਾਨ ਨੇ ਪਿਛਲੇ ਹਫਤੇ ਸ਼ਰੀਫ ਸਰਕਾਰ ਤੋਂ ਅਸਤੀਫਾ ਮੰਗਣ ਅਤੇ ਆਮ ਚੋਣਾਂ ਕਰਵਾਉਣ ਦੇ ਲਈ ਲਾਂਗ ਮਾਰਚ ਸ਼ੁਰੂ ਕੀਤਾ ਸੀ। ਇਮਰਾਨ ਦੇ ਲਾਂਗ ਮਾਰਚ ਦੌਰਾਨ ਇੱਕ ਮਹਿਲਾ ਪੱਤਰਕਾਰ ਸਮੇਤ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
https://twitter.com/PTIofficial/status/1588137362760007680?s=20&t=OPh_7S4PHKQOjnFEBeAB7g
ਸ਼ਾਹਬਾਜ ਸ਼ਰੀਫ ਨੇ ਰਿਪੋਰਟ ਮੰਗੀ ਹੈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਨੇ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤਾ ਹੈ ਅਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਗ੍ਰਹਿ ਮੰਤਰੀ ਰਾਣਾ ਸਨਾਉਲਾਹ ਨੂੰ IGP ਅਤੇ ਮੁੱਖ ਸਕੱਤਰ ਪੰਜਾਬ ਤੋਂ ਘਟਨਾ ਦੀ ਪੂਰੀ ਰਿਪੋਰਟ ਲੈਣ ਲਈ ਕਿਹਾ ਹੈ । ਇਸ ਤੋਂ ਇਲਾਵਾ ਸ਼ਾਹਬਾਜ ਸ਼ਰੀਫ ਨੇ ਆਪਣੀ ਪ੍ਰੈਸ ਕਾਨਫਰੰਸ ਵੀ ਰੱਦ ਕਰ ਦਿੱਤੀ ਹੈ ।
7 ਮਹੀਨੇ ਵਿੱਚ ਦੂਜਾ ਲਾਂਗ ਮਾਰਚ
ਮਈ ਵਿੱਚ ਵੀ ਇਮਰਾਨ ਖਾਨ ਨੇ ਲਾਂਗ ਮਾਰਚ ਕੱਢਿਆ ਸੀ। ਉਸ ਦੌਰਾਨ ਜ਼ਬਰਦਸਤ ਹਿੰਸਾ ਹੋਈ ਸੀ। ਇਸ ਦੌਰਾਨ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਸਿਆਸਤ ਕਰਨ ਲਈ ਨਹੀਂ ਬਲਕਿ ਜਿਹਾਦ ਕਰਨ ਦੇ ਲਈ ਨਿਕਲੇ ਹਨ। ਸਰਕਾਰ ਨੂੰ 6 ਦਿਨ ਦਾ ਵਕਤ ਦਿੱਤਾ ਸੀ ਜੇਕਰ ਉਨ੍ਹਾਂ ਨੇ ਚੋਣਾਂ ਦਾ ਐਲਾਨ ਨਹੀਂ ਕੀਤਾ ਤਾਂ ਇਸਲਾਮਾਬਾਦ ਪਹੁੰਚਣਗੇ ਅਤੇ ਇਸ ਵਾਰ ਉਸ ਵੇਲੇ ਤੱਕ ਨਹੀਂ ਵਾਪਸ ਜਾਣਗੇ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਹੋ ਜਾਂਦਾ । ਇਸ ਮਾਰਚ ਵਿੱਚ ਲੋਕ ਇਕੱਠੇ ਨਹੀਂ ਹੋ ਸਨ ਇਸ ਲਈ ਇਮਰਾਨ ਖ਼ਾਨ ਨੇ ਇਸ ਨੂੰ ਵਾਪਸ ਲੈ ਲਿਆ ਸੀ। ਹਾਲਾਂਕਿ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਨਾਂ ਨੇ ਲਾਂਗ ਮਾਰਚ ਇਸ ਲਈ ਖ਼ਤਮ ਕੀਤਾ ਹੈ ਕਿਉਂਕਿ ਉਹ ਨਹੀਂ ਚਾਉਂਦੇ ਸਨ ਕਿ ਬੇਗੁਨਾਹ ਲੋਕਾਂ ਦਾ ਖੂਨ ਡੁੱਲੇ। ਪੁਲਿਸ ਨੇ ਸਾਡੇ ਲੋਕਾਂ ਦੇ ਅਥਰੂ ਗੈੱਸ ਅਤੇ ਲਾਠੀਚਾਰਜ ਕੀਤਾ ਹੈ । ਇਸ ਮਾਰਚ ਦੇ ਕੁਝ ਦਿਨ ਪਹਿਲਾਂ ਹੀ ਇਮਰਾਨ ਨੂੰ ਫੌਜ ਨੇ ਸੁਨੇਹਾ ਭੇਜਿਆ ਸੀ ਕਿ ਉਹ ਅਮਰੀਕਾ ਦੇ ਖਿਲਾਫ ਬਿਆਨਬਾਜ਼ੀ ਨਾ ਕਰਨ। ਪਰ ਇਮਰਾਨ ਖ਼ਾਨ ਨਹੀਂ ਮੰਨੇ ਅਤੇ ਉਨ੍ਹਾਂ ਨੇ ਅਮਰੀਕਾ ਦੇ ਨਾਲ ਪਾਕਿਸਤਾਨੀ ਫੌਜ ਤੇ ਹੀ ਤੰਜ ਕੱਸ ਦਿੱਤਾ ਸੀ ।