International Punjab

ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ !ਮਨੀ ਐਕਸਚੇਂਜ ਦੇ ਅਧਿਕਾਰੀਆਂ ਨੇ ਕੀਤੀ ਘੁਟਾਲਾ !

ਬਿਊਰੋ ਰਿਪੋਰਟ : ਖਾਲਸਾ ਸਥਾਪਨਾ ਦਿਹਾੜੇ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਇਵੈਕਯੂਈ ਟਰਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਨੇ ਠੱਗੀ ਮਾਰੀ ਹੈ । ਮਨੀ ਐਕਸਚੇਂਜ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ETPB ਦੇ ਪ੍ਰਧਾਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਮੰਗਲਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਹਾਲਾਂਕਿ ਅਸਤੀਫਾ ਦੇਣ ਦਾ ਕਾਰਨ ਨਿੱਜੀ ਦੱਸਿਆ ਗਿਆ ਹੈ ।

ਮਨੀ ਐਕਸਚੇਂਜ ਦੇ ਬਦਲੇ ਹੋਇਆ ਘੁਟਾਲਾ

ਸ਼ਰਧਾਲੂਆਂ ਨੂੰ ਹਰ ਭਾਰਤੀ 100 ਰੁਪਏ ਦੇ ਪਿੱਛੇ ਪਾਕਿਸਤਾਨ ਵਿੱਚ 275 ਰੁਪਏ ਦਿੱਤੇ ਗਏ ਸਨ । ਜਦਕਿ ਪਾਕਿਸਤਾਨ ਦੇ ਕਰਤਾਰਪੁਰ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ 100 ਰੁਪਏ ‘ਤੇ ਪਾਕਿਸਤਾਨ ਦੇ 325 ਰੁਪਏ ਮਿਲ ਦੇ ਹਨ । ਸੂਤਰਾਂ ਦੇ ਮੁਤਾਬਿਕ ਇਸ ਮੁੱਦੇ ਨੂੰ ਚੁੱਕਣ ਦੀ ਵਜ੍ਹਾ ਕਰਕੇ ਸਰਕਾਰ ਨੇ ਜ਼ਬਰਦਸਤੀ ਦਬਾਅ ਬਣਾਇਆ ਅਤੇ ਅਸਤੀਫਾ ਲਿਆ ।

ਅਸਤੀਫੇ ਲਈ ਦਬਾਅ ਪਾਇਆ ਗਿਆ

ਭਾਵੇਂ ETPB ਦੇ ਪ੍ਰਧਾਨ ਗਿਲਾਨੀ ਅਸਤੀਫੇ ਦਾ ਕਾਰਨ ਨਿੱਜੀ ਦੱਸ ਰਹੇ ਹਨ ਪਰ ਪਾਕਿਸਤਾਨ ਸਰਕਾਰ ਦਾ ਉਨ੍ਹਾਂ ‘ਤੇ ਦਬਾਅ ਸੀ । ਗਿਲਾਨੀ ਨੇ ਹਾਲ ਵਿੱਚ ਹੀ ਭਾਰਤੀ ਸਿੱਖ ਜਥੇ ਦੀ ਯਾਤਰਾ ਦੌਰਾਨ ETPB ਦੇ ਇੱਕ ਹੋਰ ਸੀਨੀਅਰ ਅਧਿਕਾਰੀ ਦੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ ਸੀ । ਜਿਸ ਦੀ ਪਾਕਿਸਤਾਨ ਸਰਕਾਰ ਦੇ ਕੁਝ ਮੰਤਰੀਆਂ ਨੇ ਹੀ ਹਮਾਇਤ ਕੀਤੀ ਸੀ । ਭਾਰਤੀ ਜੱਥੇ ਨਾਲ ਮੰਨੀ ਐਕਸਚੇਂਜ ਨੂੰ ਲੈਕੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਵੇਖਿਆ ਗਿਆ ਹੈ ।

ਸਿੱਖ ਗੁਰਦੁਆਰਿਆਂ ਦੀ ਸੰਭਾਲ ਕਰਦਾ ਹੈ ETPB

ETPB ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਕੰਮ ਕਰਦਾ ਹੈ । ਪਾਕਿਸਤਾਨ ਵਿੱਚ ਗੁਰਦੁਆਰੇ,ਮੰਦਰ ਅਤੇ ਕਰਤਾਪੁਰ ਸਾਹਿਬ ਦਾ ਪ੍ਰਬੰਧਨ ਸਾਰਾ ਇਹ ਹੀ ਵੇਖ ਦੇ ਹਨ । ਹੁਣ ਪਾਕਿਸਤਾਨ ਸਰਕਾਰ ਨੇ ETPB ਦਾ ਮੁੱਖੀ ISI ਦਾ ਸਾਬਕਾ ਚੀਫ ਜਾਵੇਦ ਨਾਸਿਰ ਨੂੰ ਬਣਾਇਆ ਹੈ ।