ਪਾਕਿਸਤਾਨ ਸਰਕਾਰ ਨੇ ਅਧਿਕਾਰੀ ਸੈਫੁੱਲਾ ਖੋਖਰ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੀ ਜੀਰੋ ਲਾਈਨ ਉੱਤੇ 420 ਮੀਟਰ ਲੰਬੇ ਪੁੱਲ ਦੇ ਨਿਰਮਾਣ ਨੂੰ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਪੁੱਲ ਦੀ ਲੋੜ ਪੈਦਾ ਹੋਈ ਹੈ। ਇਸ ਨਾਲ ਗੁਰਦੁਆਰਾ ਸਾਹਿਬ ਆਉਣ ਵਾਲੇ ਸਰਧਾਲੂਆਂ ਲਈ ਰਸਤਾ ਹੋਰ ਸੁਰੱਖਿਅਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਪਾਸੇ ਵੱਲ ਬਣਨ ਵਾਲੇ ਪੁੱਲ ਨੂੰ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਭਾਰਤ ਸਰਕਾਰ ਦੀਂ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪਾਸੇ ਵੱਲ ਰਹਿੰਦੇ ਕੰਮ ਨੂੰ ਪੂਰਾ ਕਰੇ। ਜਦੋਂ ਭਾਰਤ ਸਰਕਾਰ ਆਪਣੇ ਵੱਲੋਂ ਬਣਾਏ ਜਾਣ ਵਾਲੇ ਪੁੱਲ ਦਾ ਕੰਮ ਪੂਰਾ ਕਰ ਲਵੇਗੀ ਤਾਂ ਇਹ ਪੁੱਲ ਚਾਲੂ ਹੋ ਜਾਵੇਗਾ। ਇਹ ਪੁੱਲ ਚਾਰ ਕਿਲੋਮੀਟਰ ਲੰਬਾ ਹੈ ਜੋ ਪਾਕਿਸਤਾਨ ਦੇ ਕਰਤਾਰਪੁਰ ਨੂੰ ਜ਼ਿਲ੍ਹਾਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ।
ਦੱਸ ਦੇਈਏ ਕਿ ਇਸ ਪੁੱਲ ਨੂੰ 2021 ਵਿੱਚ ਪੂਰਾ ਕੀਤਾ ਜਾਣਾ ਸੀ ਪਰ ਵੱਖ-ਵੱਖ ਰੁਕਾਵਟਾਂ ਕਾਰਨ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਤੋਂ ਪਹਿਲਾਂ ਹੜ੍ਹ ਕਾਰਨ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਵੰਬਰ 2019 ਵਿੱਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਜਿਸ ਤੋਂ ਬਾਅਦ ਸਿੱਖ ਸਰਧਾਲੂ ਬਿਨ੍ਹਾ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।
ਇਹ ਵੀ ਪੜ੍ਹੋ – LIVE – ਜਲੰਧਰ ਜ਼ਿਮਨੀ ਚੋਣ, ਵੋਟਾਂ ਜਾਰੀ