The Khalas Tv Blog International ਪਾਕਿਸਤਾਨ ਨੇ ਸੀ ਸ਼੍ਰੇਣੀ ਦੇ 12 ਦੇਸ਼ਾਂ ਦੀ ਯਾਤਰਾ ‘ਤੇ ਲਾਈ ਪਾਬੰਦੀ
International

ਪਾਕਿਸਤਾਨ ਨੇ ਸੀ ਸ਼੍ਰੇਣੀ ਦੇ 12 ਦੇਸ਼ਾਂ ਦੀ ਯਾਤਰਾ ‘ਤੇ ਲਾਈ ਪਾਬੰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਮਹਾਂਮਾਰੀ ਕਾਰਨ ਸਾਰੇ ਦੇਸ਼ਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਦਾ ਅਸਰ ਅੰਤਰ ਰਾਸ਼ਟਰੀ ਯਾਤਰਾ ਜਾਂ ਸਫਰ ‘ਤੇ ਵੀ ਪਿਆ ਹੈ। ਪਾਕਿਸਤਾਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦੱਖਣੀ ਅਫਰੀਕਾ, ਰਵਾਂਡਾ, ਤਨਜ਼ਾਨੀਆ ਸਮੇਤ 12 ਦੇਸ਼ਾਂ ਦੀ ਯਾਤਰਾ ’ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ’ਚ ਨਵਾਂ ਦੱਖਣੀ ਅਫਰੀਕਾ ਅਤੇ ਬਰਾਜ਼ੀਲ ਸਟਰੇਨ ਉੱਭਰਨ ਮਗਰੋਂ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਦੇਸ਼ਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀ ਵਿੱਚ ਰੱਖ ਕੇ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਸੀ ਸ਼੍ਰੇਣੀ ਦੇ 12 ਦੇਸ਼ਾਂ ’ਤੇ ਪੂਰਨ ਯਾਤਰਾ ਪਾਬੰਦੀ ਲਾ ਦਿੱਤੀ ਗਈ ਹੈ।

ਕਿਨ੍ਹਾਂ ਦੇਸ਼ਾਂ ਦੀ ਯਾਤਰਾ ਤੇ ਲੱਗੀ ਹੈ ਪਾਬੰਦੀ

ਪਾਕਿਸਤਾਨ ਨੇ ਸੀ ਸ਼੍ਰੇਣੀ ਵਿੱਚ ਆਉਣ ਵਾਲੇ 12 ਦੇਸ਼ਾਂ ਬੋਸਤਵਾਨਾ, ਬਰਾਜ਼ੀਲ, ਕੋਲੰਬੀਆ, ਕੋਮੋਰੋਸ, ਘਾਨਾ, ਕੀਨੀਆ, ਮੌਜ਼ਮਬੀਕ, ਪੇਰੂ, ਰਵਾਂਡਾ, ਦੱਖਣੀ ਅਫਰੀਕਾ, ਤਨਜ਼ਾਨੀਆ ਅਤੇ ਜ਼ਾਂਬੀਆ ’ਤੇ 23 ਮਾਰਚ ਤੋਂ 5 ਅਪ੍ਰੈਲ ਤੱਕ ਯਾਤਰਾ ਪਾਬੰਦੀ ਲਗਾਈ ਹੈ। ਸੀਏਈ ਵੱਲੋਂ ਸੂਚੀ ਅਪਡੇਟ ਕਰਦਿਆਂ ਬਰਤਾਨੀਆਂ ਨੂੰ ਸੀ ਤੋਂ ਬੀ ਸ਼੍ਰੇਣੀ ’ਚ ਕਰ ਦਿੱਤਾ ਗਿਆ ਹੈ। ਏ ਸ਼੍ਰੇਣੀ ਦੇ ਦੇਸ਼ਾਂ ਤੋਂ ਯਾਤਰਾ ਕਰਨ ਵਾਲਿਆਂ ਨੂੰ ਕੋਰੋਨਾ ਟੈਸਟ ਨਹੀਂ ਕਰਵਾਉਣਾ ਪਵੇਗਾ। ਜਿਹੜੇ ਦੇਸ਼ ਏ ਜਾਂ ਸੀ ਸ਼੍ਰੇਣੀ ਵਿੱਚ ਨਹੀਂ ਹਨ, ਉਨ੍ਹਾਂ ਨੂੰ ਬੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਏ ਸ਼੍ਰੇਣੀ ਵਿੱਚ ਕਿਹੜੇ ਦੇਸ਼ ਹਨ ਸ਼ਾਮਿਲ ?

ਏ ਸ਼੍ਰੇਣੀ ਵਿੱਚ ਅਸਟ੍ਰੇਲੀਆ, ਭੂਟਾਨ, ਚੀਨ, ਫਿਜ਼ੀ, ਜਾਪਾਨ, ਕਜ਼ਾਕਿਸਤਾਨ, ਲਾਓਸ, ਮੰਗੋਲੀਆ, ਮੌਰੀਤਾਨੀਆ, ਮੋਰੋਕੋ, ਮਿਆਂਮਾਰ, ਨੇਪਾਲ, ਨਿਊਜ਼ੀਲੈਂਡ, ਸਾਊਦੀ ਅਰਬ, ਸਿੰਗਾਪੁਰ, ਦੱਖਣੀ ਕੋਰੀਆ, ਸ਼੍ਰੀ ਲੰਕਾ, ਤਜ਼ਾਕਿਸਤਾਨ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਵੀਅਤਨਾਮ ਸ਼ਾਮਿਲ ਹਨ।

Exit mobile version