International

ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰਾਂ ਨੂੰ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕਾਕਰਨ ਪ੍ਰਕਿਰਿਆ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਸਿਹਤ ਵਰਕਰਾਂ, 50 ਸਾਲ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਲਈ ਕੋਵਿਡ-19 ਵੈਕਸੀਨ ਦੀਆਂ ਬੂਸਟਰ ਖੁਰਾਕਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐੱਨਸੀਓਸੀ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਟੀਕੇ ਦੀ ਆਖਰੀ ਖੁਰਾਕ ਤੋਂ ਬਾਅਦ ਛੇ ਮਹੀਨਿਆਂ ਲਈ ਇਹ ਟੀਕੇ ਮੁਫਤ ਹੋਣਗੇ।

ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਦਾ ਸੰਕਟ ਅਜੇ ਖਤਮ ਨਹੀਂ ਹੋਇਆ ਸੀ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਔਮੀਕਰੌਨ ਨੇ ਵਿਸ਼ਵ ਪੱਧਰ ‘ਤੇ ਦਸਤਕ ਦੇ ਦਿੱਤੀ ਹੈ। ਐੱਨਸੀਓਸੀ ਫੋਰਮ ਨੇ ਜ਼ੋਰ ਦੇ ਕੇ ਕਿਹਾ ਕਿ ਟੀਕਾਕਰਨ ਹੀ ਇਸ ਤੋਂ ਬਚਾਅ ਹੈ, ਜਿਸ ਤੋਂ ਬਾਅਦ ਐੱਨ.ਸੀ.ਓ.ਸੀ ਨੇ ‘ਲਾਜ਼ਮੀ ਟੀਕਾਕਰਨ ਪ੍ਰਣਾਲੀ’ ਨੂੰ 1 ਦਸੰਬਰ ਯਾਨੀ ਅੱਜ ਤੋਂ ਲਾਗੂ ਕਰਨ ਲਈ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਕੰਮਕਾਜ ਸਬੰਧੀ ਸੂਬਿਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਜ਼ੀਰੋ-ਟੌਲਰੈਂਸ ਨੀਤੀ ਅਪਣਾਉਣ ਲਈ ਜਾਰੀ ਕੀਤਾ ਗਿਆ ਹੈ।