ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਅਧਿਕਾਰੀਆਂ ਅਨੁਸਾਰ, 17 ਅਗਸਤ ਤੋਂ ਸ਼ੁਰੂ ਹੋਈ ਬਾਰਿਸ਼ ਅਤੇ ਹੜ੍ਹਾਂ ਤੋਂ ਬਾਅਦ 323 ਲੋਕਾਂ ਦੀ ਮੌਤ ਹੋ ਗਈ ਹੈ। ਬੀਬੀਸੀ ਦੇ ਮੁਤਾਬਕ ਜ਼ਿਆਦਾਤਰ ਹਾਦਸੇ ਸੂਬੇ ਦੇ ਸਵਾਤ, ਬੁਨੇਰ, ਬਾਜੌਰ, ਤੋਰਘਰ, ਮਾਨਸੇਹਰਾ, ਸ਼ਾਂਗਲਾ ਅਤੇ ਬੱਟਾਗ੍ਰਾਮ ਜ਼ਿਲ੍ਹਿਆਂ ਵਿੱਚ ਹੋਏ ਹਨ।
ਸਭ ਤੋਂ ਵੱਧ ਪ੍ਰਭਾਵਿਤ ਬੁਨੇਰ ਜ਼ਿਲ੍ਹੇ ਵਿੱਚ 217 ਲੋਕਾਂ ਦੀ ਮੌਤ ਹੋ ਗਈ ਹੈ। ਬਾਰਿਸ਼ ਅਤੇ ਅਚਾਨਕ ਹੜ੍ਹਾਂ ਕਾਰਨ 336 ਘਰ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ 230 ਅੰਸ਼ਕ ਤੌਰ ‘ਤੇ ਤਬਾਹ ਹੋ ਗਏ ਅਤੇ 106 ਪੂਰੀ ਤਰ੍ਹਾਂ ਤਬਾਹ ਹੋ ਗਏ।
ਪੀਡੀਐਮਏ ਨੇ 17 ਤੋਂ 19 ਅਗਸਤ ਤੱਕ ਭਾਰੀ ਬਾਰਿਸ਼ ਅਤੇ 21 ਅਗਸਤ ਤੱਕ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।