ਪਾਕਿਸਤਾਨ ਵਿੱਚ ਇੱਕ ਮਹਿਲਾ ਪਾਕਿਸਤਾਨੀ ਪੱਤਰਕਾਰ ਸਦਾਫ ਨਈਮ(Pakistani journalist, Sadaf Naeem) ਦੀ ਕੰਟੇਨਰ ਹੇਠ ਦਰੜੇ ਜਾਣ ਕਾਰਨ ਮੌਤ ਹੋ ਗਈ। ਉਹ ਐਤਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਾਗਮ ਵਿੱਚ ਰਿਪੋਰਟਿੰਗ ਕਰਨ ਆਈ ਸੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਇਮਰਾਨ ਖਾਨ(Imran Khan ) ਨੇ ਆਪਣਾ ‘ਲੌਂਗ ਮਾਰਚ'(long-march) ਇੱਕ ਦਿਨ ਲਈ ਰੋਕ ਦਿੱਤਾ।
ਇੱਕ ਨਿੱਜੀ ਨਿਊਜ਼ ਚੈਨਲ ਲਈ ਕੰਮ ਕਰ ਰਹੇ ਪੱਤਰਕਾਰ ਨਈਮ ਦੀ ਮੌਤ ਹੋ ਗਈ ਜਦੋਂ ਲਾਂਗ ਮਾਰਚ ਜੀਟੀ ਰੋਡ ਲਾਹੌਰ ਤੋਂ ਕੰਮੋਕੇ ਵੱਲ ਜਾ ਰਿਹਾ ਸੀ।
Most energetic and really passionate, Sadaf Naeem of Channel 5 lost her life as Imran Khan's contain runs over her. May her soul rest in peace.
(Her last interview with IK) pic.twitter.com/Wbnn4e51FC— Wahid Zia. (@OmniscientXo) October 30, 2022
ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਖਾਨ ਨੇ ਕਿਹਾ ਕਿ ਮਾਰਚ ਕੰਮੋਕੇ, ਗੁਜਰਾਂਵਾਲਾ ਵੱਲ ਵਧਣਾ ਸੀ। “ਹਾਲਾਂਕਿ, ਦੁਖਦਾਈ ਘਟਨਾ ਦੇ ਕਾਰਨ, ਅਸੀਂ ਮਾਰਚ ਨੂੰ ਤੁਰੰਤ ਰੋਕ ਦੇਵਾਂਗੇ।”
ਖਾਨ ਨੇ ਕਿਹਾ, ‘ਅਸੀਂ ਅੱਜ ਦਾ ਮਾਰਚ ਇਕ ਦੁਰਘਟਨਾ ਕਾਰਨ ਖਤਮ ਕਰ ਰਹੇ ਹਾਂ। ਅਸੀਂ ਇੱਥੇ ਰਹਿਣ ਦਾ ਫੈਸਲਾ ਕੀਤਾ ਹੈ। ਇਮਰਾਨ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਵਿਛੜੀ ਆਤਮਾ ਲਈ ਪ੍ਰਾਰਥਨਾ ਕਰਨਗੇ। ਇਮਰਾਨ ਦਾ ਲਾਂਗ ਮਾਰਚ ਚੌਥੇ ਦਿਨ ਸੋਮਵਾਰ ਨੂੰ ਕੰਮੋਕੇ ਤੋਂ ਸ਼ੁਰੂ ਹੋਵੇਗਾ।
چیئرمین عمران خان کی خاتون صحافی کیساتھ حادثے پر اظہار تعزیت اور آج کے دن کے لیے لانگ مارچ کو فوری طور پر روک دیا گیا۔
#حقیقی_آزادی_لانگ_مارچ pic.twitter.com/6F5ovNM6XZ
— PTI (@PTIofficial) October 30, 2022
ਇਸ ਮਾਰਚ ਦੀ ਯੋਜਨਾ ਸੀ ਕਿ ਇਹ ਤੀਜੇ ਦਿਨ ਦੇ ਅੰਤ ਵਿੱਚ ਗੁਜਰਾਂਵਾਲਾ ਪਹੁੰਚੇਗਾ। ਜੀਓ ਨਿਊਜ਼ ਨੇ ਦੱਸਿਆ ਕਿ ਸਦਾਫ ਖਾਨ ਨੂੰ ਉਸੇ ਕੰਟੇਨਰ ਨਾਲ ਕੁਚਲਿਆ ਗਿਆ ਜਿਸ ‘ਤੇ ਇਮਰਾਨ ਖਾਨ ਸਵਾਰ ਸਨ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੁਨੀਆ ਟੀਵੀ ਮੁਤਾਬਕ ਪੱਤਰਕਾਰ ਇਮਰਾਨ ਖਾਨ ਦਾ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੱਤਰਕਾਰ ਦੀ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ।
https://twitter.com/HButterfly33/status/1586725163994841095?s=20&t=0oubMim4v29FK3Vx_aCskA
ਮੰਤਰੀ ਨੇ ਚੁੱਕੇ ਸਵਾਲ
ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰਕੇ ਲਿਖਿਆ, ‘ਲੌਂਗ ਮਾਰਚ ਦੇ ਕੰਟੇਨਰ ਤੋਂ ਡਿੱਗ ਕੇ ਪੱਤਰਕਾਰ ਸਦਾਫ ਨਈਮ ਦੀ ਮੌਤ ਤੋਂ ਬਹੁਤ ਦੁਖੀ ਹਾਂ। ਪਰਿਵਾਰ ਨਾਲ ਸਾਡੀ ਦਿਲੀ ਹਮਦਰਦੀ ਹੈ। ਸਦਾਫ ਨਈਮ ਇੱਕ ਗਤੀਸ਼ੀਲ ਅਤੇ ਮਿਹਨਤੀ ਪੱਤਰਕਾਰ ਸੀ। ਅਸੀਂ ਮ੍ਰਿਤਕ ਦੇ ਪਰਿਵਾਰ ਲਈ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦੇ ਹਾਂ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦੁੱਖ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਆਖਿਰ ਕਿਵੇਂ ਇੱਕ ਕੰਟੇਨਰ ਟਰੱਕ ਨੇ ਪੱਤਰਕਾਰ ਨੂੰ ਕੁਚਲ ਦਿੱਤਾ।
ਦੁਨੀਆ ਟੀਵੀ ਦੀ ਰਿਪੋਰਟ ਮੁਤਾਬਕ ਸਦਾਫ ਆਪਣੇ ਟੀਵੀ ਚੈਨਲ ਲਈ ਖਾਨ ਦਾ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰ ਰਹੀ ਸੀ।