ਅੰਮ੍ਰਿਤਸਰ : ਦਰਬਾਰ ਸਾਹਿਬ ਇੱਕ ਅਜੀਬ ਘਟਨਾ ਹੋਈ । SGPC ਵੱਲੋਂ ਚਲਾਏ ਜਾ ਰਹੇ ਅਮ੍ਰਿਤਪਾਨ ਦੇ ਪ੍ਰੋਗਰਾਮ ਵਿੱਚ ਇੱਕ ਸਿੱਖ ਕਾਲੇ ਕਪੜੇ ਅਤੇ ਮੂੰਹ ਕਾਲਾ ਕਰਕੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਪਹੁੰਚ ਗਿਆ। ਉਸ ਵੇਲੇ ਵਾਰਿਸ ਪੰਜਾਬ ਦੇ ਮੁੱਖੀ ਅਮ੍ਰਿਤਪਾਲ ਸਿੰਘ ਵੀ ਮੌਜੂਦ ਸਨ। ਜਿਵੇਂ ਹੀ ਸੰਗਤਾਂ ਦੀ ਨਜ਼ਰ ਉਸ ‘ਤੇ ਪਈ ਉਨ੍ਹਾਂ ਨੇ ਕਾਲਾ ਮੂੰਹ ਕਰਕੇ ਆਏ ਸਿੱਖ ਨੂੰ ਬਾਹਰ ਕੱਢਿਆ ਅਤੇ ਉਸ ਤੋਂ ਕਾਰਨ ਪੁੱਛਿਆ ਪਰ ਉਹ ਅਜੀਬ ਤਰਕ ਦੇਣ ਲੱਗ ਪਿਆ। ਮੌਕੇ ‘ਤੇ ਮੋਜੂਦ ਸੰਗਤ ਨੇ ਇਸ ਨੂੰ ਵੱਡੀ ਸਾਜਿਸ਼ ਦੱਸਿਆ ਹੈ।
ਕਪੂਰਥਲਾ ਦਾ ਰਹਿਣ ਵਾਲਾ ਹੈ ਸਿੱਖ
ਸ੍ਰੀ ਦਰਬਾਰ ਸਾਹਿਬ ਮੂੰਹ ਕਾਲਾ ਕਰਕੇ ਪਹੁੰਚਿਆ ਸਿੱਖ ਕਪੂਰਥਲਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਕੁਲਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪ੍ਰਦਰਸ਼ਨ ਕਰਨ ਦਾ ਇਹ ਤਰੀਕਾ ਹੈ। ਇਸੇ ਲਈ ਅਜਿਹੀ ਸੂਰਤ ਬਣਾ ਕੇ ਉਹ ਸ਼੍ਰੀ ਅਕਾਲ ਤਖ਼ਤ ਪਹੁੰਚਿਆ ਸੀ। ਪਰ ਸੰਗਤ ਨੇ ਉਸ ਨੂੰ ਬਾਹਰ ਕੱਢ ਦਿੱਤਾ ਹੈ। ਉਸ ਨੂੰ ਇਸ ਦਾ ਕੋਈ ਗੁੱਸਾ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਉਸ ਨੂੰ ਸਜ਼ਾ ਦੇਵੇ ਤਾਂ ਉਹ ਤੈਆਰ ਹੈ। ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਪ੍ਰਦਰਸ਼ਨ ਕਿਉਂ ਕਰ ਰਿਹਾ ਸੀ । ਹਾਲਾਂਕਿ ਮੌਕੇ ‘ਤੇ ਮੌਜੂਦ ਸਿੱਖ ਸੰਗਤਾਂ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਗੱਲ ਤੋਂ ਨਰਾਜ਼ ਹੈ। ਸਿੱਖ ਸੰਗਤ ਨੇ ਉਸ ਦੇ ਮੂੰਹ ਹੱਥ ਵੀ ਸਾਫ਼ ਕਰਵਾਇਆ ।
‘ਏਜੰਸੀਆਂ ਨੇ ਭੇਜਿਆ’
ਕੁਲਵਿੰਦਰ ਵਾਰ-ਵਾਰ ਇੱਕ ਹੀ ਗੱਲ ਕਹਿ ਰਿਹਾ ਸੀ ਕਿ ਹਰ ਧਰਮ ਚੰਗਾ ਹੈ। 4 ਰਜਿਸਟਰਡ ਧਰਮ ਹਨ,ਸਿੱਖ,ਮੁਸਲਿਮ,ਹਿੰਦੂ ਅਤੇ ਇਸਾਈ,ਕੋਈ ਵੀ ਧਰਮ ਅਪਨਾਉ ਪਰ ਇੰਨਾਂ ਚਾਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ। ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਹੋਣਾ ਚਾਹੀਦਾ ਹੈ,ਪਰ ਜਿਹੜੇ ਲੋਕ ਧਰਮ ਨੂੰ ਨਹੀਂ ਮੰਨ ਦੇ ਹਨ ਅਤੇ ਧਰਮ ਨੂੰ ਚੰਗੀ ਤਰ੍ਹਾਂ ਨਹੀਂ ਕਮਾਉਂਦੇ ਹਨ,ਉਨ੍ਹਾਂ ਦੇ ਨਾਲ ਉਸ ਦਾ ਵੈਰ ਹੈ । ਉਧਰ ਕੁਲਵਿੰਦਰ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਵਾਲੇ ਲੋਕਾਂ ਨੇ ਕਿਹਾ ਕਿ ਉਹ ਏਜੰਸੀਆਂ ਦਾ ਬੰਦਾ ਹੈ ਜੋ ਮਾਹੌਲ ਖ਼ਰਾਬ ਕਰਨ ਦੇ ਲਈ ਕਾਲਾ ਮੂੰਹ ਅਤੇ ਕਾਲੇ ਕਪੜੇ ਪਾਕੇ ਆਇਆ ਸੀ ।