‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ‘ਚ ਅੱਜ ਤੋਂ ਸਾਰੇ ਖਰੀਦ ਕੇਂਦਰ ਬੰਦ ਹੋਣ ਦਾ ਫੈਸਲਾ ਟਲ ਗਿਆ ਹੈ। ਸਰਕਾਰ ਨੇ ਮੰਡੀਆਂ ਵਿਚ ਕਣਕ ਦੀ ਖਰੀਦ ਜਾਰੀ ਰੱਖਣ ਦਾ ਫੈਸਲਾ ਲੈ ਲਿਆ ਹੈ। ਪਿਛਲੇ ਸਮੇਂ ਦੌਰਾਨ ਝੋਨੇ ਦੀ ਖਰੀਦ 30 ਨਵੰਬਰ ਤੱਕ ਕੀਤੀ ਜਾਂਦੀ ਰਹੀ ਹੈ। ਇਸ ਵਾਰ ਸਰਕਾਰ ਨੇ 11 ਨਵੰਬਰ ਤੋਂ ਮੰਡੀਆਂ ਬੰਦ ਕਰਨ ਦਾ ਫਤਵਾ ਸੁਣਾ ਦਿਤਾ ਸੀ। ਹਾਲਾਂਖਿ ਕਿਸਾਨਾਂ ਦੀ ਖੇਤਾਂ ਵਿਚ 15 ਤੋਂ 20 ਫੀਸਦ ਜਿਣਸ ਖੜੀ ਹੈ।
ਸਰਕਾਰ ਤੌਰ ਤੇ ਮਿਲੀ ਜਾਣਕਾਰੀ ਮੁਤਾਬਿਕ 10 ਨੰਵਬਰ ਤੱਕ ਮੰਡੀਆਂ ਵਿਚ 185 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਸੀ। ਜਿਸ ਵਿਚੋਂ 5 ਲੱਖ ਮੀਟ੍ਰਿਕ ਟਨ ਦੀ ਆਮਦ ਬੁੱਧਵਾਰ ਨੂੰ ਹੋਈ ਸੀ। ਕੇਂਦਰ ਸਰਕਾਰ ਇਸ ਵਾਰ 170 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਦਿਤਾ ਸੀ। ਜਦੋਂ ਕਿ ਪੰਜਾਬ ਸਰਕਾਰ ਨੇ 191 ਲੱਖ ਮੀਟ੍ਰਿਕ ਟਨ ਦੀ ਮੰਗ ਰੱਖੀ ਸੀ।
ਇਹ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਨਵੀਆਂ ਤੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਫਸਲ ਦਾ ਰਿਕਾਰਡ ਆਨਲਾਇਨ ਕਰਨਾ ਅਤੇ 2019 ਤੋਂ ਵੱਧ ਜਿਣਸ ਨਾ ਖਰੀਦ ਕਰਨਾ ਸ਼ਾਮਿਲ ਹੈ। ਕੇਂਦਰ ਸਰਕਾਰ ਵੱਲੋਂ ਮੰਡੀਆਂ ਦੀ ਚੈਕਿੰਗ ਲਈ ਵਿਜੀਲੈਂਸ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ, ਪਰ ਕਿਸਾਨ ਆਪਣੀ ਫਸਲ ਬੇਰੋਕ ਟੋਕ ਵੇਚਣ ਵਿਚ ਸਫਲ ਰਿਹਾ।
ਪਤਾ ਲੱਗਾ ਹੈ ਕਿ ਸਰਕਾਰ ਨੇ ਅੱਜ ਮੰਡੀਆਂ ਵਿਚ ਫਸਲ ਖਰੀਦਣ ਲਈ ਹੋਰ ਨਵੀਆਂ ਸ਼ਰਤਾਂ ਰੱਖੀਆਂ ਹਨ। ਇਕ ਜਾਣਕਾਰੀ ਅਨੁਸਾਰ ਇਸ ਵਾਰ ਪੰਜਾਬ ਭਰ ਵਿਚ 1873 ਮੰਡੀਆਂ ਬਣਾਈਆਂ ਗਈਆਂ ਸਨ ਤੇ 849 ਥੜ੍ਹੇ ਬਣਾਏ ਗਏ ਸਨ।