India

ਹਸਪਤਾਲ ਦੀ ਸਭ ਤੋਂ ਲੋੜੀਂਦੀ ਚੀਜ਼ ਨੂੰ ਲੋਕਾਂ ਨੇ ਲੁੱਟਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਕਰੋਨਾ ਵੈਕਸੀਨ ਦੀ ਘਾਟ ਹੋ ਰਹੀ ਹੈ ਤਾਂ ਕਿਤੇ ਆਕਸੀਜਨ ਖਤਮ ਹੋ ਰਹੀ ਹੈ। ਜਿੱਥੇ ਪੰਜਾਬ ਵਿੱਚ ਕਰੋਨਾ ਵੈਕਸੀਨ ਦੀ ਘਾਟ ਹੋ ਗਈ ਹੈ, ਉੱਥੇ ਹੀ ਦਿੱਲੀ ਵਿੱਚ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਹੋ ਗਈ ਹੈ। ਮੱਧ ਪ੍ਰਦੇਸ਼ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਕਸੀਜਨ ਦੀ ਘਾਟ ਹੋ ਰਹੀ ਹੈ, ਹਾਲਾਂਕਿ, ਆਕਸੀਜਨ ਪੂਰੀ ਤਰ੍ਹਾਂ ਖਤਮ ਨਹੀਂ ਹੋਈ।

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ‘ਚ 20 ਅਪ੍ਰੈਲ ਦੀ ਰਾਤ ਨੂੰ ਹਸਪਤਾਲ ਵਿਖੇ ਆਕਸੀਜਨ ਸਿਲੰਡਰਾਂ ਨੂੰ ਕੁੱਝ ਲੋਕਾਂ ਦੁਆਰਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਮੋਹ ਜ਼ਿਲ੍ਹੇ ਦੇ ਕੁਲੈਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਜਿਵੇਂ ਹੀ ਹਸਪਤਾਲ ਲਈ ਆਕਸੀਜਨ ਟਰੱਕ ਆਇਆ ਤਾਂ ਲੋਕਾਂ ਨੇ ਸਿਲੰਡਰ ਲੁੱਟ ਲਏ। ਹਾਲਾਂਕਿ, ਹਸਪਤਾਲ ਵਿੱਚ ਢੁਕਵੀਂ ਆਕਸੀਜਨ ਦੀ ਸਪਲਾਈ ਹੈ, ਪਰ ਫਿਰ ਵੀ ਅਸੀਂ ਇਨ੍ਹਾਂ ਲੋਕਾਂ ਦੀ ਪਛਾਣ ਕਰ ਰਹੇ ਹਾਂ ਅਤੇ ਕੇਸ ਦਰਜ਼ ਕਰ ਰਹੇ ਹਾਂ।”