‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੈਰਿਟੀ ਸੰਸਥਾ ਆਕਸਫੈਮ ਨੇ ਕਿਹਾ ਹੈ ਕਿ ਵਿਦੇਸ਼ੀ ਫੰਡਿੰਗ ਲਾਇਸੈਂਸ ਖਤਮ ਹੋਣ ਤੋਂ ਬਾਅਦ ਭਾਰਤ ਵਿੱਚ ਉਸਦਾ ਕੰਮ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ। ਇੱਕ ਜਨਵਰੀ 2022 ਵਿੱਚ ਆਕਸਫੈਮ ਦੇ ਲਾਇਸੈਂਸ ਦੀ ਮਾਨਤਾ ਸਮਾਪਤ ਹੋ ਗਈ ਹੈ। ਸੰਸਥਾ ਨੇ ਕਿਹਾ ਕਿ ਉਹ ਇਹ ਪਾਬੰਦੀ ਹਟਾਉਣ ਦੇ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕਰੇਗੀ। ਕੇਂਦਰ ਸਰਕਾਰ ਨੇ ਮਦਰ ਟੇਰੇਸਾ ਦੀ ਸੰਸਥਾ ‘ਦ ਮਿਸ਼ਨਰੀਜ਼ ਆਫ਼ ਚੈਰਿਟੀ ਸਹਿਤ ਕਈ ਐੱਨਜੀਓ ਦੇ ਵਿਦੇਸ਼ੀ ਫੰਡਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ।
ਮਦਰ ਟੇਰੇਸਾ ਦੀ ਸੰਸਥਾ ਦੇ ਲਾਇਸੈਂਸ ਦੀ ਅਰਜ਼ੀ ਰੱਦ ਕਰਨ ਦੇ ਪਿੱਛੇ ਗ੍ਰਹਿ ਮੰਤਰਾਲੇ ਨੇ ਪ੍ਰਤੀਕੂਲ ਇਨਪੁੱਟ ਹੋਣ ਦਾ ਹਵਾਲਾ ਦਿੱਤਾ ਹੈ। ਹਾਲਾਂਕਿ, ਆਕਸਫੈਮ ਦਾ ਲਾਇਸੈਂਸ ਕਿਉਂ ਖਤਮ ਕੀਤਾ ਗਿਆ ਹੈ। ਦੇਸ਼ ਭਰ ਦੇ ਸਾਰੇ ਚੈਰਿਟੀ, ਗੈਰ-ਲਾਭਕਾਰੀ ਸੰਗਠਨਾਂ ਨੂੰ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦੇ ਲਈ ਫਾਰਨ ਕਾਨਟਰੀਬਿਊਸ਼ਨ ਰੈਗੂਲੇਸ਼ਨ ਐਕਟ (Foriegn Contribution regulation of Act) ਦੇ ਤਹਿਤ ਰਜਿਸਟਰ ਕਰਨਾ ਲਾਜ਼ਮੀ ਹੈ।