International

ਕੀਨੀਆ ‘ਚ ‘ਕਿਆਮਤ ਦਾ ਦਿਨ’ ਮੰਨ ਕੇ 200 ਤੋਂ ਵੱਧ ਲੋਕਾਂ ਨੇ ਕੀਤਾ ਅਜਿਹਾ ਘਿਨੋਣਾ ਕਾਰਾ , ਜਾਣ ਕੇ ਉੱਡ ਜਾਣਗੇ ਹੋਸ਼…

Over 200 people commit mass 'suicide' in Kenya believing in 'doomsday'

ਅਫ਼ਰੀਕਾ :  ਅਜੋਕੇ ਯੁੱਗ ਵਿਚ ਵੀ ਬਹੁਤੇ ਲੋਕ ਅੰਧ-ਵਿਸ਼ਵਾਸ ਨਾਲ ਗ੍ਰਸਤ ਹਨ। ਕੁਝ ਕੁ ਤਾਂ ਇੰਨੇ ਜ਼ਿਆਦਾ ਅੰਧ-ਵਿਸ਼ਵਾਸੀ ਹਨ ਕਿ ਉਨ੍ਹਾਂ ਨੂੰ ਭਾਵੇਂ ਅੱਖਾਂ ਸਾਹਵੇਂ ਸੱਚ ਪ੍ਰਗਟ ਕਰ ਦੇਈਏ ਤਾਂ ਵੀ ਉਹ ਊਲ ਜਲੂਲ ਦਲੀਲਾਂ ਦੇ ਕੇ ਆਪਣੇ ਪੱਕੇ ਅੰਧ-ਵਿਸ਼ਵਾਸੀ ਹੋਣ ਦਾ ਦਾਅਵਾ ਕਰਦੇ ਹਨ। ਉਥੇ ਹੀ ਕਈ ਲੋਕ ਅੰਧ ਵਿਸ਼ਵਾਸ ਵਿੱਚ ਫਸ ਕੇ ਅਜਿਹੇ ਕੰਮ ਕਰਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਅਜਿਹਾ ਇੱਕ ਮਾਮਲਾ ਅਫ਼ਰੀਕੀ ਮਹਾਂਦੀਪ ਦੇ ਕੀਨੀਆ ਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਕ੍ਰਿਸ਼ਚੀਅਨ ਡੂਮਸਡੇ ਕਲਟ ਬਰਾਦਰੀ ਦੇ ਲੋਕਾਂ ਨੇ ਕਿਆਮਤ ਦੇ ਦਿਨ ਵਿੱਚ ਵਿਸ਼ਵਾਸ ਰੱਖ ਕੇ 200 ਤੋਂ ਵ4ਧ ਲੋਕਾਂ ਨੇ ਖੁਦਕੁਸ਼ੀ ਕਰ ਲਈ। ਪੁਲਿਸ ਹੁਣ ਤੱਕ 201 ਲਾਸ਼ਾਂ ਕੱਢ ਚੁੱਕੀ ਹੈ।

ਜਿੱਥੇ ਇਹ ਘਟਨਾ ਵਾਪਰੀ, ਉੱਥੇ 600 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਇਸ ਸੰਪਰਦਾ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭੁੱਖ ਨਾਲ ਮਰਨ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਬੱਚੇ ਸਨ।

ਸ਼ਨੀਵਾਰ ਨੂੰ ਪੁਲਿਸ ਨੇ 22 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਮੀਡੀਆ ਨਾਲ ਗੱਲ ਕਰਦੇ ਹੋਏ ਸਥਾਨਕ ਕਮਿਸ਼ਨਰ ਰੋਡਾ ਓਨਯੰਚਾ ਨੇ ਕਿਹਾ, “ਸਾਡੀ ਫੋਰੈਂਸਿਕ ਟੀਮ ਨੇ ਅੱਜ 22 ਲਾਸ਼ਾਂ ਬਰਾਮਦ ਕੀਤੀਆਂ ਹਨ ਪਰ ਸਾਨੂੰ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ।”

ਸਮੂਹਿਕ ਖੁਦਕੁਸ਼ੀ ਦੀ ਇਹ ਘਟਨਾ ਕੀਨੀਆ ਦੇ ਦੱਖਣ-ਪੱਛਮੀ ਖੇਤਰ ਵਿੱਚ ਸਥਿਤ ਸ਼ਾਕਾਹੋਲਾ ਜੰਗਲ ਵਿੱਚ ਵਾਪਰੀ। ਪੁਲਿਸ ਵੱਲੋਂ ਅਜੇ ਵੀ ਇੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਪੰਥ ਨਾਲ ਜੁੜੇ ਇੱਕ ਡਿਪਟੀ ਪਾਦਰੀ ਨੇ ਲੰਡਨ ਦੇ ਟਾਈਮਜ਼ ਅਖਬਾਰ ਨੂੰ ਦੱਸਿਆ ਹੈ ਕਿ ਇਸ ਸਮੂਹਿਕ ਖੁਦਕੁਸ਼ੀ ਦੀ ਕਈ ਪੜਾਵਾਂ ਵਿੱਚ ਯੋਜਨਾ ਬਣਾਈ ਗਈ ਸੀ। ਇਹ ਪਾਦਰੀ ਫਿਲਹਾਲ ਪੁਲਿਸ ਦੀ ਜਾਂਚ ਵਿੱਚ ਮਦਦ ਕਰ ਰਿਹਾ ਹੈ।

ਪਾਦਰੀ ਦਾ ਕਹਿਣਾ ਹੈ ਕਿ ਪਹਿਲਾਂ ਬੱਚੇ ਭੁੱਖੇ ਮਰੇ, ਫਿਰ ਔਰਤਾਂ ਨੇ ਆਪਣੇ ਆਪ ਨੂੰ ਮਾਰਿਆ ਅਤੇ ਫਿਰ ਮਰਦਾਂ ਨੇ ਆਪਣੇ ਆਪ ਨੂੰ ਮਾਰਿਆ। ਅੰਤ ਵਿੱਚ, ਪੰਥ ਦੇ ਆਗੂ, ਪਾਸਟਰ ਪਾਲ ਮੈਕੇਂਜੀ ਦੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ। ਪਾਲ ਮੈਕੇਂਜੀ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਨੇ ਕੁਝ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਹੈ। ਮਾਰੇ ਗਏ ਲੋਕਾਂ ਵਿੱਚ ਭੁੱਖਮਰੀ, ਦਮ ਘੁੱਟਣ ਅਤੇ ਕੁੱਟਮਾਰ ਦੇ ਨਿਸ਼ਾਨ ਪਾਏ ਗਏ ਹਨ।