ਬਿਉਰੋ ਰਿਪੋਰਟ : ਕੇਂਦਰ ਦੇ ਨਾਲ ਤੀਜ਼ੇ ਰਾਊਂਡ ਦੀ ਗੱਲਬਾਤ ਦੌਰਾਨ ਕਿਸਾਨ ਆਗੂਆਂ ਅਤੇ ਪੰਜਾਬ ਸਰਕਾਰ ਨੇ ਸਖਤੀ ਦੇ ਨਾਲ ਕਿਸਾਨਾਂ ‘ਤੇ ਪੈਲੇਟ ਗੰਨ ਅਤੇ ਡ੍ਰੋਨ ਦੇ ਨਾਲ ਹੋ ਰਹੇ ਹਮਲਿਆਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਹੈ । ਪਰ ਸ਼ਾਇਦ ਇਸ ਵਿਰੋਧ ਦੀਆਂ ਅਵਾਜ਼ਾਂ ਤੋਂ ਵੀ ਵੱਡੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਜਖਮੀ ਹੋਏ ਕਿਸਾਨਾਂ ਦੇ ਗਰਿਰੇ ਜਖ਼ਮ ਹਨ । ਜਿੰਨਾਂ ਦੀਆਂ ਤਸਵੀਰਾਂ ਹੁਣ ਜਦੋਂ ਸਾਹਮਣੇ ਆ ਰਹੀਆਂ ਹਨ ਤਾਂ ਹਰ ਕਿਸੇ ਦਾ ਦਿਲ ਕੰਭ ਗਿਆ ਹੈ । 13 ਅਤੇ 14 ਫਰਵਰੀ ਨੂੰ 100 ਤੋਂ ਜ਼ਿਆਦਾ ਬਜ਼ੁਰਗ ਅਤੇ ਨੌਜਵਾਨ ਦੇ ਸਰੀਰ ਪੈਲੇਟ ਗੰਨ ਦੇ ਨਾਲ ਭਰ ਗਏ ਹਨ । ਜਿੰਨਾਂ ਨੂੰ ਪਟਿਆਲਾ ਅਤੇ ਬਨੂੜ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ । ਇੰਨਾਂ ਵਿੱਚ ਕੁਝ ਦਾ ਹੁਣ ਵੀ ਇਲਾਜ਼ ਚੱਲ ਰਿਹਾ ਹੈ ।
ਪਟਿਆਲਾ ਦੀ ਚੀਫ ਮੈਡੀਕਲ ਅਫਸਰ ਡਾਕਟਰ ਰਮਨਿੰਦਰ ਕੌਰ ਦੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਕੋਲ 2 ਦਿਨਾਂ ਦੇ ਅੰਦਰ 65 ਜਖਮੀ ਆ ਚੁੱਕੇ ਹਨ । ਉਨ੍ਹਾਂ ਦੇ ਸਿਰ ‘ਤੇ ਰਬੜ ਬੁਲੇਟ ਲੱਗੀਆਂ ਹਨ ਅਤੇ ਅੱਥਰੂ ਗੈਸ ਦੀਆਂ ਵਜ੍ਹਾ ਕਰਕੇ ਅੱਖਾਂ ਵਿੱਚ ਗੰਭੀਰ ਜਖਮ ਹੋਏ ਹਨ । ਇੱਕ ਜਖਮੀ ਦੀ ਉਂਗਲਾਂ ਵਿੱਚ ਸਿੱਧੇ ਅੱਥਰੂ ਗੈਸ ਬੰਬ ਲੱਗਿਆ ਸੀ । ਉਸ ਦੀ ਪਲਾਸਟਿਕ ਸਰਜਰੀ ਦੀ ਜ਼ਰੂਰਤ ਹੈ । ਚਾਰ ਲੋਕਾਂ ਨੂੰ PGI ਰੈਫਰ ਕਰ ਦਿੱਤਾ ਹੈ,8 ਜਖ਼ਮਿਆਂ ਦਾ ਇਲਾਜ ਹੁਣ ਵੀ ਰਾਜਪੁਰਾ ਵਿੱਚ ਚੱਲ ਰਿਹਾ ਹੈ ਅਤੇ 52 ਲੋਕਾਂ ਨੂੰ ਸ਼ੁਰੂਆਤੀ ਜਾਂਚ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।
ਡਾਕਟਰ ਰਮਨਿੰਦਰ ਕੌਰ ਨੇ ਦੱਸਿਆ ਹੈ ਰਾਜਪੁਰਾ ਤੋਂ ਇਲਾਵਾ ਬਨੂੜ ਹਸਪਤਾਲ ਵਿੱਚ 13 ਅਤੇ 14 ਫਰਵਰੀ ਨੂੰ ਕਈ ਲੋਕ ਜਖਮੀ ਹੋ ਸਨ । 13 ਫਰਵਰੀ ਨੂੰ ਤੇਜਾ ਸਿੰਘ ਅੱਥਰੂ ਗੈਸ ਬੰਬ ਦੀ ਚਪੇਟ ਵਿੱਚ ਆ ਗਿਆ ਅਤੇ ਉਸ ਦੀ ਅੱਖ ‘ਤੇ ਗੰਭੀਰ ਸੱਟਾਂ ਆਇਆ ਸਨ । ਇਸ ਲਈ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਗਵਰਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ (GMCH) ਰੈਫਰ ਕਰਨਾ ਪਿਆ । ਬਾਕੀ ਤਿੰਨ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਕੋਟਕਪੂਰਾ ਦੇ ਰਹਿਣ ਵਾਲੇ ਜਸਕਰਨ ਸਿੰਘ ਗਰੈਜੁਏਸ਼ਨ ਦੀ ਪੜਾਈ ਕਰ ਰਹੇ ਹਨ । ਹਰਿਆਣਾ ਪੁਲਿਸ ਦੀ ਇੱਕ ਗੋਲੀ ਉਨ੍ਹਾਂ ਦੇ ਸੱਜੇ ਹੱਥ ਦੇ ਆਰ-ਪਾਰ ਹੋ ਗਈ । ਜਸਕਰਨ ਸਿੰਘ ਨੇ ਕਿਹਾ ਉਨ੍ਹਾਂ ਦੇ ਪਰਿਵਾਰ ਦਾ ਪੁਸ਼ਤੈਨੀ ਕੰਮ ਖੇਤੀਬਾੜੀ ਹੈ। ਇਸ ਲਈ ਉਹ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੈ । 13 ਫਰਵਰੀ ਨੂੰ ਜਦੋਂ ਉਹ ਸਾਥੀ ਕਿਸਾਨ ਦੇ ਨਾਲ ਸ਼ੰਭੂ ਬਾਰਡਰ ‘ਤੇ ਬੈਰੀਕੇਡਿੰਗ ਦੇ ਕਰੀਬ ਪਹੁੰਚਿਆ ਤਾਂ ਹਰਿਆਣਾ ਪੁਲਿਸ ਨੇ ਸਿੱਧੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਸਕਰਣ ਦੇ ਮੁਤਾਬਿਕ ਹਰਿਆਣਾ ਪੁਲਿਸ ਦੇ ਜਵਾਨ ਉਸ ਨੂੰ ਟਾਰਗੇਟ ਕਰਦੇ ਹੋ ਅੰਨੇਵਾਹ ਫਾਇਰਿੰਗ ਕਰ ਰਹੇ ਸਨ ।
ਮੁਹਾਲੀ ਦੇ ਜਗਮੀਤ ਸਿੰਘ ਵੀ ਰਾਜਪੁਰਾ ਹਸਪਾਲ ਵਿੱਚ ਦਾਖਲ ਹਨ, ਉਹ 14 ਫਰਵਰੀ ਨੂੰ 11 ਨਿਹੰਗਾਂ ਦੇ ਨਾਲ ਹਰਿਆਣਾ ਪੁਲਿਸ ਦੇ ਵੱਲ ਬੈਰੀਗੇਟਿੰਗ ਦੇ ਕੋਲ ਪਹੁੰਚਿਆ । ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਸਿਰ,ਹੱਥ ਅਤੇ ਪੈਰ ‘ਤੇ ਸੱਟਾਂ ਆਉਣ ਦੇ ਬਾਅਦ ਉਸ ਨੂੰ ਪੰਜਾਬ ਪੁਲਿਸ ਦੀ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਰਾਜਪੁਰਾ ਹਸਪਤਾਲ ਵਿੱਚ ਭਰਤੀ ਗੁਰਦਾਸਪੁਰ ਦੇ ਰਣਜੀਤ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਜਦੋਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਇਆ ਤਾਂ ਅਫਰਾ-ਤਫਰੀ ਮੱਚ ਗਈ । ਕੇਂਦਰ ਸਰਕਾਰ ਨੇ ਮੋਬਾਈਲ ਇੰਟਰਨੈੱਟ ਬੰਦ ਕਰਵਾ ਦਿੱਤਾ ਸੀ । ਇਸ ਲਈ ਕਿਸੇ ਦਾ ਕਿਸੇ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਸੀ । ਇਸ ਲਈ ਕਿਸਾਨਾਂ ਨੂੰ ਪਿੱਛੇ ਹੱਟਣਾ ਪਿਆ । ਜੇਕਰ ਪੰਜਾਬ ਸਰਕਾਰ ਥੋੜ੍ਹਾ ਐਕਟਿਵ ਰਹਿੰਦੀ ਤਾਂ ਕਿਸਾਨ 13 ਨੂੰ ਹੀ ਸ਼ੰਭੂ ਬਾਰਡਰ ਪਾਰ ਕਰ ਜਾਂਦੇ ।
ਤਰਨਤਾਰਨ ਦੇ ਵਿਕਰਮਜੀਤ ਸਿੰਘ ਵੀ ਰਾਜਪੁਰਾ ਦੇ ਹਸਪਤਾਲ ਵਿੱਚ ਭਰਤੀ ਹਨ । ਉਨ੍ਹਾਂ ਮੁਤਾਬਿਕ 13 ਫਰਵਰੀ ਦੀ ਦੁਪਹਿਰ 3 ਵਜੇ ਆਲੇ-ਦੁਆਲੇ ਜਦੋਂ ਬੈਰੀਕੇਡਸ ਦੇ ਵੱਲ ਵਧੇ ਤਾਂ ਅਚਾਨਕ ਇੱਕ ਗੋਲੀ ਉਸ ਦੇ ਹੱਥ ਵਿੱਚ ਜਾਕੇ ਲੱਗੀ । ਗੋਲੀ ਨਾਲ ਨਿਕਲੇ ਛਰੇ ਉਸ ਦੇ ਚਿਹਰੇ ,ਸਰੀਰ ਅਤੇ ਪੈਰਾਂ ‘ਤੇ ਸੱਟਾਂ ਆਇਆ । ਜੋ ਹਥਿਆਰ ਦੁਸ਼ਮਨਾਂ ‘ਤੇ ਵਰਤੇ ਜਾਂਦੇ ਹਨ ਉਹ ਹਰਿਆਣਾ ਪੁਲਿਸ ਨੇ ਕਿਸਾਨਾਂ ‘ਤੇ ਚਲਾਏ ।