The Khalas Tv Blog International ਨਿਊਯਾਰਕ ‘ਚ ਭਾਰਤੀ ਕਾਊਂਸਿਲ ਦੇ ਬਾਹਰ ਪੰਜਾਬੀ ਭਾਈਚਾਰੇ ਨੇ ਖੇਤੀ ਕਾਨੂੰਨਾਂ ਖਿਲਾਫ ਕੀਤਾ ਰੋਸ ਪ੍ਰਦਰਸ਼ਨ
International

ਨਿਊਯਾਰਕ ‘ਚ ਭਾਰਤੀ ਕਾਊਂਸਿਲ ਦੇ ਬਾਹਰ ਪੰਜਾਬੀ ਭਾਈਚਾਰੇ ਨੇ ਖੇਤੀ ਕਾਨੂੰਨਾਂ ਖਿਲਾਫ ਕੀਤਾ ਰੋਸ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਅੰਦਰ ਕਾਲੇ ਕਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਦੁਨੀਆ ਭਰ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਹੋ ਰਹੇ ਹਨ।

ਇਸੇ ਕੜੀ ਤਹਿਤ ਨਿਊਯਾਰਕ ਵਿੱਚ ਵੀ ਪੰਜਾਬੀਆਂ ਨੇ ਭਾਰਤੀ ਕਾਊਂਸਿਲ ਦੇ ਸਾਹਮਣੇ ਇੱਕ ਵਿਸ਼ਾਲ ਕਾਰ ਰੈਲੀ ਕੱਢ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਮਾਰਚ ਕੀਤਾ।

ਪੰਜਾਬੀ ਭਾਈਚਾਰੇ ਨੇਇਸ ਰੈਲੀ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ। ਇਸ ਰੈਲੀ ਵਿੱਚ ਤਕਰੀਬਨ 400-500 ਗੱਡੀਆਂ ਸ਼ਾਮਿਲ ਹੋਈਆਂ।

ਪੰਜਾਬੀ ਭਾਈਚਾਰੇ ਨੇ ਕਿਹਾ ਕਿ ਅਸੀਂ ਤਨ, ਮਨ, ਅਤੇ ਧਨ ਨਾਲ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜੇ ਹਾਂ ਅਤੇ ਭਾਰਤ ਸਰਕਾਰ ਦੇ ਇਹ ਤਿੰਨੇ ਕਨੂੰਨਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ।

ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਭਾਰਤ ਦੇ ਗੋਦੀ ਮੀਡੀਆ ਮਤਲਬ ਨੈਸ਼ਨਲ ਮੀਡੀਆ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਗੋਦੀ ਮੀਡੀਆ ਕਿਸਾਨਾਂ ਨੂੰ ਖ਼ਾਲਿਸਤਾਨੀ ਕਹਿ ਕੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਲੋਕਾਂ ਨੇ ਕਿਸਾਨੀ ਅੰਦੋਲਨ ਦੀ ਆਵਾਜ਼ ਨੂੰ ਕਾਨੂੰਨ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਲਈ Email Campaign ਸ਼ੁਰੂ ਕਰਨ ਦੀ ਅਪੀਲ ਕੀਤੀ।

Exit mobile version