Punjab

ਪੰਜਾਬ ‘ਚ ਕਰੋ ਨਾ ਦਾ ਕਹਿ ਰ, 31 ਦੀ ਮੌ ਤ

‘ਦ ਖ਼ਾਲਸ ਬਿਊਰੋ : ਕਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਮੌ ਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 31 ਲੋਕਾਂ ਦੀ ਮੌ ਤ ਹੋ ਗਈ ਹੈ। ਕਰੋਨ ਕਰਕੇ ਹੋਣ ਵਾਲੀਆਂ ਮੌ ਤਾਂ ਦਾ ਅੰਕੜਾ 16 ਹਜ਼ਾਰ 882 ਨੂੰ ਪਹੁੰਚ ਗਿਆ ਹੈ। ਸਿਹਤ ਵਿਭਾਗ ਮੁਤਾਬਿਕ ਸੂਬੇ ਵਿੱਚ 7 ਹਜ਼ਾਰ 986 ਨਵੇਂ ਕੇਸ ਸਾਹਮਣੇ ਆਏ ਹਨ ਅਤੇ 5 ਹਜ਼ਾਰ 932 ਠੀਕ ਹੋਏ ਹਨ। ਇਸ ਸਮੇਂ ਪੰਜਾਬ ਵਿੱਚ 47 ਹਜ਼ਾਰ 400 ਐਕਟਿਵ ਕੇਸ ਹਨ। ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਪਟਿਆਲੇ ‘ਚ 7, ਲੁਧਿਆਣਾ ‘ਚ 5, ਮੁਹਾਲੀ ‘ਚ 4 , ਜਲੰਧਰ ‘ਚ 9, ਫਾਜ਼ਿਲਕਾ ‘ਚ 2, ਗੁਰਦਾਸਪੁਰ ਅਤੇ ਸੰਗਰੂਰ ‘ਚ ਇੱਕ ਜਣੇ ਦੀ ਕ ਰੋਨਾ ਕਾਰਨ ਮੌ ਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਅੱਜ ਮੁਹਾਲੀ ‘ਚ 1360, ਲੁਧਿਆਣਾ ‘ਚ 1048, ਜਲੰਧਰ ‘ਚ 975,  ਅੰਮ੍ਰਿਤਸਰ ‘ਚ 525 ਅਤੇ ਹੁਸ਼ਿਆਰੁਪਰ ‘ਚ 545 ਜਣੇ ਕ ਰੋਨਾ ਪਾਜ਼ੀਟਿਵ ਦੀ ਲਪੇਟ ਵਿੱਚ ਆ ਗਏ ਹਨ