The Khalas Tv Blog Punjab ਸੜਕਾਂ ਹੋਣਗੀਆਂ ਚੌੜੀਆਂ
Punjab

ਸੜਕਾਂ ਹੋਣਗੀਆਂ ਚੌੜੀਆਂ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ   ਅੱਜ ਇੱਕ ਅਹਿਮ ਫੈਸਲਾ ਲਿਆ ਹੈ । ਉਨ੍ਹਾਂ ਨੇ ਸ਼੍ਰੀ ਫਤਹਿਗੜ੍ਹ ਸਾਹਿਬ ਦੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਿਛਲੇ ਮਹੀਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੇ ਸਾਹਮਣੇ ਸੜਕਾਂ ਨੂੰ ਚੌੜਾ ਕਰਨ ਦੀ ਮੰਗ ਰੱਖੀ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਅੱਜ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਸ਼੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਆਦੇਸ਼ ਦਿੱਤੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕੀਤਾ ਹੈ ਕਿ ਇਸ ਸਾਲ ਦਸੰਬਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਆਉਂਦੀਆਂ 5 ਲਿੰਕ ਸੜਕਾਂ ਨੂੰ 18 ਫੁੱਟ ਚੌੜੀਆਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਿਸ ਲਈ 8.17 ਕਰੋੜ ਰੁਪਏ ਖਰਚ ਕੀਤੇ ਜਾਣਗੇ… ਆਉਂਦੇ ਸਮੇਂ ‘ਚ ਇਹਨਾਂ ਸੜਕਾਂ ਦੀ ਬਣਤਰ ਦੌਰਾਨ ਮੈਂ ਨਿੱਜੀ ਤੌਰ ‘ਤੇ ਦੇਖ-ਰੇਖ ਕਰਾਂਗਾ।

ਇਸ ਤੋਂ ਇਲਾਵਾ ਇਹ ਸੜਕਾਂ ਹੋਣਗੀਆਂ ਚੌੜੀਆਂ: ਖਾਨਪੁਰ ਵਾਇਆ ਸਰਹਿੰਦ ਸ਼ਹਿਰ ਲਈ ਜੀ.ਟੀ. ਰੋਡ – 5.70 ਕਿਲੋਮੀਟਰ, ਸਰਹਿੰਦ ਰੋਡ ਤੋਂ ਭਾਦੀ ਖੇੜੀ ਵਾਇਆ ਤਲਾਣੀਆਂ, ਫ਼ਿਰੋਜ਼ਪੁਰ, ਰਾਏਪੁਰ ਮਾਜਰੀ – 10.90 ਕਿਲੋਮੀਟਰ, ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਮੰਡੋਫਲ – 2.50 ਕਿਲੋਮੀਟਰ, ਮਾਧੋਪੁਰ ਤੋਂ ਬ੍ਰਾਹਮਣ ਮਾਜਰਾ ਸਾਧੂਗੜ੍ਹ ਰੋਡ ਵਾਇਆ ਸੱਦੋ ਮਰਜਰਾ – 3.25 ਕਿਲੋਮੀਟਰ, ਸ਼ੇਖੂਪੁਰਾ ਤੋਂ ਖਾਨਪੁਰ ਵਾਇਆ ਕੁਸ਼ ਆਸ਼ਰਮ – 1.75 ਕਿਲੋਮੀਟਰ ਹਨ।

Exit mobile version