India

ਐਮਾਜ਼ਾਨ ਤੋਂ ਆਰਡਰ ਕੀਤਾ ਸਾਮਾਨ, ਡਿਲੀਵਰੀ ਤੋਂ ਬਾਅਦ ਖੋਲ੍ਹਿਆ ਪੈਕੇਜ ਤਾਂ ਵਿਚੋਂ ਨਿਕਲਿਆ ਕੋਬਰਾ

ਕਰਨਾਟਕ ਦੇ ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਇੱਕ ਜੋੜੇ ਨੂੰ ਆਪਣੇ ਐਮਾਜ਼ਾਨ ਪੈਕੇਜ ਵਿੱਚ ਕੋਬਰਾ ਮਿਲਿਆ ਹੈ। ਸੱਪ ਪੈਕੇਜਿੰਗ ਟੇਪ ਨਾਲ ਚਿਪਕਿਆ ਹੋਇਆ ਸੀ। ਜਾਣਕਾਰੀ ਮੁਤਾਬਕ ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਐਮਾਜ਼ਾਨ ਪੈਕੇਜ ਦੇ ਅੰਦਰ ਜ਼ਿੰਦਾ ਕੋਬਰਾ ਮਿਲਿਆ ਹੈ। ਉਸਨੇ ਇੱਕ ਔਨਲਾਈਨ ਡਿਲੀਵਰੀ ਪਲੇਟਫਾਰਮ ਤੋਂ ਇੱਕ Xbox ਕੰਟਰੋਲਰ ਦਾ ਆਰਡਰ ਦਿੱਤਾ ਸੀ, ਪਰ ਜਦੋਂ ਉਸਨੂੰ ਪੈਕੇਜ ਮਿਲਿਆ ਤਾਂ ਉਹ ਹੈਰਾਨ ਰਹਿ ਗਿਆ। ਪਾਰਸਲ ਖੋਲ੍ਹਣ ‘ਤੇ ਉਸ ਨੂੰ ਸੱਪ ਨਜ਼ਰ ਆਇਆ।

ਕੀ ਹੈ ਸਾਰਾ ਮਾਮਲਾ

ਜੋੜੇ ਨੇ ਦੱਸਿਆ ਕਿ ਅਸੀਂ ਦੋ ਦਿਨ ਪਹਿਲਾਂ ਐਮਾਜ਼ਾਨ ਤੋਂ ਕੁਝ ਸਾਮਾਨ ਮੰਗਵਾਇਆ ਸੀ। ਜਦੋਂ ਸਾਨੂੰ ਪੈਕੇਜ ਮਿਲਿਆ ਤਾਂ ਇਸ ਵਿੱਚ ਇੱਕ ਜ਼ਿੰਦਾ ਸੱਪ ਵੀ ਸੀ। ਪੈਕੇਜ ਡਿਲੀਵਰੀ ਪਾਰਟਨਰ ਦੁਆਰਾ ਸਿੱਧਾ ਸਾਨੂੰ ਸੌਂਪਿਆ ਗਿਆ ਸੀ। ਅਸੀਂ ਸਰਜਾਪੁਰ ਰੋਡ ‘ਤੇ ਰਹਿੰਦੇ ਹਾਂ ਅਤੇ ਅਸੀਂ ਪੂਰੀ ਘਟਨਾ ਨੂੰ ਕੈਮਰੇ ‘ਚ ਕੈਦ ਕਰ ਲਿਆ। ਇਸ ਤੋਂ ਇਲਾਵਾ ਸਾਡੇ ਨਾਲ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਇਹ ਪੂਰੀ ਘਟਨਾ ਦੇਖੀ ਹੈ। ਹਾਲਾਂਕਿ ਉਸਨੂੰ ਰਿਫੰਡ ਮਿਲ ਗਿਆ ਹੈ, ਪਰ ਇਸ ਘਟਨਾ ਨੇ ਉਸਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਸੀ।

‘ਕੋਈ ਮੁਆਵਜ਼ਾ ਜਾਂ ਅਧਿਕਾਰਤ ਮੁਆਫੀ ਨਹੀਂ ਮਿਲੀ’

ਜੋੜੇ ਨੇ ਦੱਸਿਆ ਕਿ ਸਾਨੂੰ ਪੂਰਾ ਰਿਫੰਡ ਮਿਲ ਗਿਆ ਹੈ, ਪਰ ਇੱਕ ਬਹੁਤ ਹੀ ਜ਼ਹਿਰੀਲੇ ਸੱਪ ਨਾਲ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਸਾਨੂੰ ਕੀ ਮਿਲੇਗਾ? ਇਹ ਐਮਾਜ਼ਾਨ ਦੀ ਲਾਪਰਵਾਹੀ ਹੈ। ਇਹ ਉਨ੍ਹਾਂ ਦੀ ਲਾਪਰਵਾਹੀ ਅਤੇ ਉਨ੍ਹਾਂ ਦੇ ਮਾੜੇ ਗੁਦਾਮ ਪ੍ਰਣਾਲੀ ਦੀ ਲਾਪਰਵਾਹੀ ਹੈ। ਇਹ ਸਿੱਧੀ ਸੁਰੱਖਿਆ ਦੀ ਉਲੰਘਣਾ ਹੈ। ਅਜਿਹੀ ਗੰਭੀਰ ਸੁਰੱਖਿਆ ਕੁਤਾਹੀ ਲਈ ਜਵਾਬਦੇਹੀ ਕਿੱਥੇ ਹੈ? ਉਨ੍ਹਾਂ ਨੇ ਪੂਰਾ ਰਿਫੰਡ ਕਰ ਦਿੱਤਾ ਹ, ਪਰ ਇਸ ਤੋਂ ਇਲਾਵਾ ਕੋਈ ਮੁਆਵਜ਼ਾ ਜਾਂ ਅਧਿਕਾਰਤ ਮੁਆਫੀ ਨਹੀਂ ਮਿਲੀ ਹੈ।