Punjab

ਔਰਬਿਟ ਦੇ ਦਫ਼ਤਰ ਤੋਂ ਕੀਤੀ ਬੱਸ ਅੱਡਿਆਂ ਦੀ ਸਫ਼ਾਈ ਸ਼ੁਰੂ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਦੇ ਬੱਸ ਸਟੈਂਡ ਵਿੱਚ ਪੁਰਾਣੀ ਅਕਾਲੀ ਸਰਕਾਰ ਦੀ ਆਪਣੀ ਕੰਪਨੀ ਔਰਬਿਟ ਦਾ ਦਫ਼ਤਰ ਪੁੱਟ ਦਿੱਤਾ ਹੈ। ਪੀਆਰਟੀਸੀ ਦੇ ਅਧਿਕਾਰੀਆਂ ਦੇ ਮੁਤਾਬਿਕ  ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਸਖਤ ਨਿਰਦੇਸ਼ ਹਨ ਕਿ ਬੱਸ ਸਟੈਂਡ ਦੀ ਜਗ੍ਹਾ ‘ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ, ਜਿਸ ਦੇ ਚੱਲਦਿਆਂ ਪੁਰਾਣੀ ਅਕਾਲੀ ਸਰਕਾਰ ਦੀ ਨਿੱਜੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਰਾਤੋ-ਰਾਤ ਅਧਿਕਾਰੀਆਂ ਨੇ ਉੱਥੋਂ ਚੁੱਕ ਦਿੱਤਾ।

ਗੁਰਜੰਟ ਸਿੰਘ ਚੀਫ ਇੰਸਪੈਕਟਰ ਪੀਆਰਟੀਸੀ ਨੇ ਕਿਹਾ ਕਿ ਜਿੰਨੇ ਵੀ ਸਰਕਾਰੀ ਕਬਜ਼ੇ ਸਨ, ਉਨ੍ਹਾਂ ਨੂੰ ਬੱਸ ਸਟੈਂਡ ਵਿੱਚੋਂ ਹਟਾ ਦਿੱਤਾ ਹੈ। ਪੁਰਾਣੀ ਅਕਾਲੀ ਸਰਕਾਰ  ਦੀ ਕੰਪਨੀ ਔਰਬਿਟ ਦਾ ਵੀ ਇੱਕ ਦਫ਼ਤਰ ਸੀ, ਜਿਸ ਨੂੰ ਵੀ ਇੱਥੋਂ ਰਾਤ ਦੇ ਸਮੇਂ ਹਟਾ ਦਿੱਤਾ ਹੈ।  ਹੁਣ ਅਸੀਂ ਬੱਸ ਸਟੈਂਡ ਨੂੰ ਸਾਫ਼ ਸੁਥਰਾ ਬਣਾਉਣ ਵੱਲ ਧਿਆਨ ਦੇ ਰਹੇ ਹਾਂ।