International

ਰੂਸ ਦੇ ਸਰਕਾਰੀ ਚੈਨਲ ‘ਤੇ ਯੂਕਰੇਨ ਅਤੇ ਰੂਸ ਦੇ ਯੁੱ ਧ ਦਾ ਵਿਰੋਧ

ਦ ਖ਼ਾਲਸ ਬਿਊਰੋ : ਰੂਸ ਦੇ ਸਰਕਾਰੀ ਟੀਵੀ ਚੈਨਲ ਉੱਤੇ ਸ਼ਾਮ ਦੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਇੱਕ ਔਰਤ ਹੱਥ ਵਿੱਚ ਜੰ ਗ ਵਿਰੋਧੀ ਪੋਸਟਰ ਲੈ ਕੇ ਨਿਊਜ਼ ਐਂਕਰ ਦੇ ਪਿੱਛੇ ਖੜ੍ਹੀ ਹੋ ਗਈ। ਇਸ ਪੋਸਟਰ ‘ਤੇ ਲਿਖਿਆ ਸੀ, ”ਯੁੱ ਧ ਨਹੀਂ, ਯੁੱ ਧ ਰੋਕੋ, ਇਹ ਲੋਕ ਤੁਹਾਨੂੰ ਝੂਠ ਬੋਲ ਰਹੇ ਹਨ। ਇਸ ਔਰਤ ਦਾ ਨਾਮ ਸਰੀਨਾ ਦੱਸਿਆ ਗਿਆ ਹੈ, ਜੋ ਚੈਨਲ ਵਿੱਚ ਹੀ ਇੱਕ ਅਡੀਟਰ ਹਨ।

ਰੂਸ ਵਿੱਚ ਟੀਵੀ ਨਿਊਜ਼ ਉੱਤੇ ਸਰਕਾਰ ਦੀ ਸਖ਼ਤ ਨਿਗਰਾਨੀ ਹੈ ਅਤ ਇਨ੍ਹਾਂ ਉੱਤੇ ਯੂਕਰੇਨ ਨੂੰ ਲੈ ਕੇ ਸਿਰਫ਼ ਰੂਸੀ ਪੱਖ ਹੀ ਦਿਖਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰੀਨਾ ਹੁਣ ਪੁਲਿਸ ਦੀ ਹਿਰਾਸਤ ਵਿੱਚ ਹਨ।ਦੱਸ ਦਈਏ ਕਿ ਪਿਛਲੇ 20 ਦਿਨਾਂ ਤੋਂ ਰੂਸ ਅਤੇ ਯੁਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਮਿਜ਼ਾਈਲੀ ਹਮਲੇ ਕਰ ਰਿਹਾ ਹੈ।ਹਮਲਿਆਂ ਨੇ ਰਿਹਾਇਸ਼ੀ ਇਮਾਰਤਾਂ, ਲਾਇਬ੍ਰੇਰੀਆਂ ਅਤੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।