Punjab Religion

ਕਾਂਗਰਸ MLA ਪਰਗਟ ਸਿੰਘ ਦਾ ਵੱਡਾ ਖ਼ੁਲਾਸਾ! “ਪਵਿੱਤਰ ਐਲਾਨੇ ਸ਼ਹਿਰਾਂ ’ਚ ਸ਼ਰਾਬ ’ਤੇ ਪਹਿਲਾਂ ਹੀ ਸਖ਼ਤ ਕਾਨੂੰਨ ਲਾਗੂ”

ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਪੰਜਾਬ ਵਿਧਾਨ ਸਭਾ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਵਿਸ਼ੇਸ਼ ਸੈਸ਼ਨ ਦੌਰਾਨ ਅੰਮ੍ਰਿਤਸਰ ਦੇ ਕਿਲ੍ਹਾਬੰਦ ਇਲਾਕੇ (Walled City), ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ‘ਪਵਿੱਤਰ ਸ਼ਹਿਰ’ ਐਲਾਨ ਕਰਨ ਦੇ ਮਤੇ ‘ਤੇ ਹੁਣ ਵਿਰੋਧੀ ਧਿਰ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪਵਿੱਤਰ ਸ਼ਹਿਰ ਐਲਾਨਣਾ ਕੋਈ ਨਵੀਂ ਨੀਤੀ ਨਹੀਂ, ਬਲਕਿ ਪਹਿਲਾਂ ਤੋਂ ਮੌਜੂਦ ਕਾਨੂੰਨ ਦੀ ਹੀ ਦੁਹਰਾਈ ਹੈ।

ਵਿਰੋਧੀ ਧਿਰ ਕਾਂਗਰਸ ਦੇ MLA ਪਰਗਟ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਵਿੱਤਰ ਸਿੱਖ ਸ਼ਹਿਰਾਂ ਵਿੱਚ ਸ਼ਰਾਬ ਦੀ ਵਿਕਰੀ ’ਤੇ ਪਹਿਲਾਂ ਹੀ ਕਾਨੂੰਨੀ ਰੋਕ ਮੌਜੂਦ ਹੈ, ਜਿਸਦਾ ਹਵਾਲਾ Punjab Excise Act, 1937 ਅਤੇ Punjab Liquor Licence Rules, 1956 Rule 9-A ਵਿੱਚ ਦਿੱਤਾ ਗਿਆ ਹੈ।

ਕਾਂਗਰਸੀ ਆਗੂਆਂ ਨੇ ਪੰਜਾਬ ਦੇ ਪੁਰਾਣੇ ‘Punjab Excise Act’ ਅਤੇ 1937 ਦੀ ਸਰਕਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ। ਇਸ ਪੋਸਟ ਅਨੁਸਾਰ:

“ਪੰਜਾਬ ਵਿੱਚ Punjab Excise Act ਅਤੇ 1937 ਦੀ ਸਰਕਾਰੀ ਨੋਟੀਫ਼ਿਕੇਸ਼ਨ ਨਾਲ ਪਹਿਲਾਂ ਹੀ ਸਖ਼ਤ ਕਾਨੂੰਨੀ ਨਿਯਮ ਹੈ, ਜਿਸਦੇ ਅਨੁਸਾਰ ਪੰਜਾਬ ਦੇ ਪਵਿੱਤਰ ਸਿੱਖ ਵਿਰਾਸਤੀ ਸ਼ਹਿਰਾਂ—ਜਿਵੇਂ ਅੰਮ੍ਰਿਤਸਰ ਦਾ ਕਿਲ੍ਹਾਬੰਧ ਇਲਾਕਾ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਤਲਵੰਡੀ ਸਾਬੋ, ਖਡੂਰ ਸਾਹਿਬ, ਸੁਲਤਾਨਪੁਰ ਲੋਧੀ ਆਦਿ—ਦੇ Municipal/Walled City ਹੱਦਾਂ ਅੰਦਰ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਮਨ੍ਹਾ ਹੈ। (Punjab Liquor Licence Rules, 1956 — Rule 9-A)”

MLA ਮੁਤਾਬਕ, ਇਹ ਕਾਨੂੰਨ ਸਪਸ਼ਟ ਦੱਸਦਾ ਹੈ ਕਿ ਅੰਮ੍ਰਿਤਸਰ ਦਾ ਕਿਲ੍ਹਾਬੰਧ ਇਲਾਕਾ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਤਲਵੰਡੀ ਸਾਬੋ, ਖਡੂਰ ਸਾਹਿਬ, ਸੁਲਤਾਨਪੁਰ ਲੋਧੀ ਵਰਗੇ ਪਵਿੱਤਰ ਸਿੱਖ ਧਰਮ ਅਸਥਾਨਾਂ ਦੇ ਮਿਊਂਸਿਪਲ/ਵਾਲਡ ਸਿਟੀ ਹੱਦਾਂ ਵਿੱਚ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਮਨਾਹੀ ਹੈ।