The Khalas Tv Blog Punjab ਵਜ਼ੀਫਾ ਘੁਟਾਲਾ: ਵਿਰੋਧੀ ਧਿਰਾਂ ਵੱਲੋਂ ਧਰਮਸੋਤ ਖਿਲਾਫ ਮੁਜ਼ਾਹਰੇ, ਕਾਂਗਰਸ ਦੇ MP ਦੂਲੋ ਨੇ ਵੀ ਕਿਹਾ, ਸਾਨੂੰ ਵਿਨੀ ਮਹਾਜਨ ਦੀ ਜਾਂਚ ‘ਤੇ ਭਰੋਸਾ ਨਹੀਂ
Punjab

ਵਜ਼ੀਫਾ ਘੁਟਾਲਾ: ਵਿਰੋਧੀ ਧਿਰਾਂ ਵੱਲੋਂ ਧਰਮਸੋਤ ਖਿਲਾਫ ਮੁਜ਼ਾਹਰੇ, ਕਾਂਗਰਸ ਦੇ MP ਦੂਲੋ ਨੇ ਵੀ ਕਿਹਾ, ਸਾਨੂੰ ਵਿਨੀ ਮਹਾਜਨ ਦੀ ਜਾਂਚ ‘ਤੇ ਭਰੋਸਾ ਨਹੀਂ

‘ਦ ਖ਼ਾਲਸ ਬਿਊਰੋ:- ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਧਰਨੇ ਪ੍ਰਦਰਸ਼ਨ ਅਤੇ ਕਾਰਵਾਈ ਦੀ ਮੰਗ ਲਗਾਤਾਰ ਜਾਰੀ ਹੈ। ਅੱਜ ਨਾਭਾ ‘ਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਪਹਿਲਾਂ ਹੀ ਇਹਨਾਂ ਸਾਰੇ ਵਰਕਰਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਵਿਚਾਲੇ ਜੰਮ ਕੇ ਧੱਕਾ-ਮੁੱਕੀ ਵੀ ਹੋਈ। ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਾਧੂ ਸਿੰਘ ਧਰਮਸੋਤ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਬਹੁਤ ਹੀ ਜਲਦ ਉਹਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ।

ਸਾਧੂ ਸਿੰਘ ਧਰਮਸੋਤ ਖਿਲਾਫ ਇਹ ਪ੍ਰਦਰਸ਼ਨ ਇੱਕਲੇ ਨਾਭਾ ਵਿੱਚ ਹੀ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਵਿੱਚ ਅਤੇ ਆਮ ਆਦਮੀ ਪਾਰਟੀ ਨੇ ਰੂਪਨਗਰ ਵਿੱਚ ਵੀ ਕੀਤਾ। ਵਿਰੋਧੀ ਧਿਰਾਂ ਵੱਲੋਂ  ਸਾਧੂ ਸਿੰਘ ਧਰਮਸੋਤ ‘ਤੇ ਗਰੀਬਾਂ ਦੇ ਹੱਕ ਮਾਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਅਤੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਜਾਂਚ ਦੇ ਹੁਕਮ ਵੀ ਕੀਤੇ ਹੋਏ ਹਨ। ਪਰ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਕਾਂਗਰਸੀ ਪਾਰਟੀ ‘ਤੇ ਸੁਆਲ ਚੁੱਕਦਿਆਂ ਬਿਆਨ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਮੁੱਖ ਸਕੱਤਰ ਵਿਨੀ ਮਹਾਜਨ ਦੀ ਜਾਂਚ ‘ਤੇ ਕੋਈ ਭਰੋਸਾ ਨਹੀਂ ਹੈ। ਜੇਕਰ ਪੰਜਾਬ ਸਰਕਾਰ ਇਮਾਨਦਾਰ ਹੈ, ਕੋਈ ਇਤਰਾਜ਼ ਨਹੀਂ ਤਾਂ  ਮਾਮਲੇ ਦੀ ਜਾਂਚ CBI ਜਾਂ ਹਾਈਕੋਰਟ ਦੇ ਮੌਜੂਦਾ ਤੋਂ ਕਰਵਾਉਣ ਤੋਂ ਕਿਉਂ ਕਤਰਾਉਂਦੇ ਹਨ।

Exit mobile version