The Khalas Tv Blog Punjab ਜਲੰਧਰ ਚੋਣਾਂ ‘ਚ ਵਿਰੋਧ ਧਿਰਾਂ ਦੀ ਲੋਕਾਂ ਨੂੰ ਅਪੀਲ…
Punjab

ਜਲੰਧਰ ਚੋਣਾਂ ‘ਚ ਵਿਰੋਧ ਧਿਰਾਂ ਦੀ ਲੋਕਾਂ ਨੂੰ ਅਪੀਲ…

Opposition parties appeal to people in Jalandhar elections...

ਜਲੰਧਰ ਚੋਣਾਂ 'ਚ ਵਿਰੋਧ ਧਿਰਾਂ ਦੀ ਲੋਕਾਂ ਨੂੰ ਅਪੀਲ...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਦੇ ਹੱਕ ਦਾ ਇਸਤੇਮਾਲ ਕਰਨ।  ਮੁੱਖ ਮੰਤਰੀ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ’ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ । ਉਨ੍ਹਾਂ ਨੇ ਕਿਹਾ ਕਿ  ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ , ਸਿਹਤ,ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ । ਲੋਕਤੰਤਰ ਨੂੰ ਮਜ਼ਬੂਤ ਕਰੋ’’।

ਇਸ ਤੋਂ ਬਾਅਦ ਇੱਕ ਹੋਰ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ  ਜਲੰਧਰ ਲੋਕ ਸਭਾ ਤੋਂ 11:30am ਤੱਕ ਬਹੁਤ ਹੌਸਲਾ ਵਧਾਉਣ ਵਾਲੀ ਵੋਟਿੰਗ ਦੀਆਂ ਰਿਪੋਰਟਾਂ ਆ ਰਹੀਆਂ ਨੇ…ਵੱਧ ਤੋਂ ਵੱਧ ਵੋਟਾਂ ਪਾ ਕੇ ਨਵੀਂ ਕਹਾਣੀ ਦੇ ਹਿੱਸੇਦਾਰ ਬਣੋ..ਵੋਟ ਪਾਉਣਾ ਸਭ ਦਾ ਜ਼ਮਹੂਰੀ ਹੱਕ ਹੈ…

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਮਾਨ ਦੇ ਟਵੀਟ ਦਾ ਜਵਾਬ ਦਿੰਦਿਆਂ ਟਵੀਟ ਕੀਤਾ ਕਿ ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਜੋ ਸਿਹਤ, ਸਿੱਖਿਆ ਤੇ ਬਿਜਲੀ ਦੀ ਗੱਲ ਕਰਦੇ ਹਨ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ’ਚ ਸਕੂਲ, ਹਸਪਤਾਲ, ਡਿਸਪੈਂਸਰੀਆਂ ਤੇ ਪਾਵਰ ਪਲਾਂਟ ਸਾਰੇ ਬਾਦਲ ਸਾਬ੍ਹ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਏ ਹਨ।

 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਉੱਤੇ ਤੰਜ ਕਸਦਿਆਂ ਕਿਹਾ ਕਿ ‘ਆਪ’ ਵਰਕਰ ਸ਼ੇਰ ਬਹਾਦਰ ਸਿੰਘ ਧਾਲੀਵਾਲ ਹਲਕਾ ਰਾਮਪੁਰਾ ਦੇ ਵਸਨੀਕ ਹਨ ਪਰ ਜਲੰਧਰ ਉਪ ਚੋਣ ਦੌਰਾਨ ਫਿਲੌਰ ਹਲਕੇ ਦੇ ਇੱਕ ਬੂਥ ਦੇ ਇੰਚਾਰਜ ਹਨ, ਵਿਧਾਨ ਸਭਾ ਹਲਕੇ ਦਾ ਨੰਬਰ ਵੀ ਗਲਤ ਹੈ।

 

ਸੁਖਪਾਲ ਸਿੰਘ ਖਹਿਰਾ ਨੇ ਲੋਕਾਂ ਨੂੰ ਆਪ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਟਵੀਟ ਕੀਤਾ ਕਿ ਮੈਂ ਲੋਕ ਸਭਾ ਜਲੰਧਰ ਦੇ ਵੋਟਰਾਂ ਨੂੰ ਨਵੀਂ ਫਾਸੀਵਾਦੀ ਤਾਕਤਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਹਰਾਉਣ ਦੀ ਅਪੀਲ ਕਰਦਾ ਹਾਂ, ਜਿਨ੍ਹਾਂ ਨੇ ਪੁਲਿਸ ਤੰਤਰ ਦੀ ਦੁਰਵਰਤੋਂ ਕਰਕੇ ਪੰਜਾਬੀਆਂ ਨੂੰ ਡਰਾਉਣ ਲਈ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਚਾਹੇ ਉਹ ਐਨ.ਐਸ.ਏ. ਲਗਾਉਣਾ ਹੋਵੇ ਜਾਂ ਨੌਜਵਾਨਾਂ ਨੂੰ ਅਸਾਮ ਦੀ ਜੇਲ੍ਹ ਭੇਜਣਾ ਹੋਵੇ ਜਾਂ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਝੂਠਾ ਗਿ੍ਫ਼ਤਾਰ ਕਰਨਾ ਹੋਵੇ ਜਾਂ ਆਪਣੇ ਸਾਰੇ ਸਿਆਸੀ ਵਿਰੋਧੀਆਂ ਨਾਲ ਅਤਿ ਬਦਲਾਖੋਰੀ ਹੋਵੇ, ਅਸੀਂ ਪੰਜਾਬ ਨੂੰ ਪੁਲਿਸ ਸੂਬਾ ਨਹੀਂ ਬਣਨ ਦਿਆਂਗੇ।

 

Exit mobile version