ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ। ਕੇਂਦਰ ਸਰਕਾਰ ਨੇ ਮੰਗਲਵਾਰ-ਬੁੱਧਵਾਰ ਰਾਤ 1:44 ਵਜੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ ਹਨ। ਹੁਣ ਤੱਕ 100 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪ੍ਰੈਸ ਕਾਨਫਰੰਸ ਤੋਂ ਪਹਿਲਾਂ, ਹਵਾਈ ਹਮਲੇ ਦਾ 2 ਮਿੰਟ ਦਾ ਵੀਡੀਓ ਚਲਾਇਆ ਗਿਆ।
ਵਿਦੇਸ਼ ਸਕੱਤਰ ਵਿਕਰਮ ਮਿਸਤਰੀ, ਵਿੰਗ ਕਮਾਂਡਰ ਵਿਓਮਿਕਾ ਸਿੰਘ ਅਤੇ ਕਰਨਲ ਸੋਫੀਆ ਕੁਰੈਸ਼ੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਬਾਰੇ ਜਾਣਕਾਰੀ ਦਿੱਤੀ।
ਵਿਦੇਸ਼ ਸਕੱਤਰ ਮਿਸਰੀ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ’ਤੇ ਕੀਤਾ ਗਿਆ ਹਮਲਾ ਜੰਮੂ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਅਤੇ ਉਥੋਂ ਦੇ ਹਾਲਾਤ ਵਿਗਾੜਨ ਲਈ ਸੀ, ਜੋ ਕਿ ਅਤਿ ਨਿੰਦਣਯੋਗ ਸੀ। ਹਮਲੇ ਦਾ ਮਕਸਦ ਵਿਕਾਸ ਦੀ ਗਤੀ ਨੂੰ ਰੋਕਣਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਫਿਰਕੂ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਿਰਫ਼ ਗੁੰਮਰਾਹ ਕਰਦਾ ਹੈ ਤੇ ਉਨ੍ਹਾਂ ਅੱਤਵਾਦ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫਿਰਕੂ ਦੰਗੇ ਭੜਕਾਉਣ ਲਈ ਪੂਰੀ ਤਿਆਰੀ ਕੀਤੀ ਗਈ ਸੀ ਤੇ ਸਾਨੂੰ ਇਹ ਵੀ ਖ਼ੂਫੀਆ ਜਾਣਕਾਰੀ ਮਿਲੀ ਹੈ ਕਿ ਭਾਰਤ ’ਤੇ ਅਜਿਹੇ ਹੋਰ ਵੀ ਹਮਲੇ ਹੋ ਸਕਦੇ ਹਨ ਤੇ ਭਾਰਤ ਨੇ ਹਮਲਿਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ।
ਮਿਸਰੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ ਬਹੁਤ ਹੀ ਦਰਿੰਦਗੀ ਭਰਿਆ ਸੀ। ਅੱਤਵਾਦੀਆਂ ਨੇ ਉਨ੍ਹਾਂ ਨੂੰ ਪਰਿਵਾਰ ਦੇ ਸਾਹਮਣੇ ਗੋਲੀ ਮਾਰੀ। ਹਮਲਾਵਰ ਟੀਆਰਐਫ ਲਸ਼ਕਰ ਨਾਲ ਜੁੜੇ ਹੋਏ ਸਨ। ਹਮਲੇ ਤੋਂ ਬਾਅਦ ਕਿਹਾ ਗਿਆ ਕਿ ਸੂਚਨਾ ਦੇ ਦਿਓ। ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸਬੰਧ ਉਜਾਗਰ ਹੋਏ ਹਨ। ਪਾਕਿਸਤਾਨ ਨੇ ਦੁਨੀਆ ਭਰ ਵਿੱਚ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਵਜੋਂ ਪਛਾਣ ਬਣਾਈ ਹੋਈ ਹੈ। ਪਾਕਿਸਤਾਨ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ। ਉਹ ਅੱਤਵਾਦੀਆਂ ਬਾਰੇ ਝੂਠ ਬੋਲਦਾ ਹੈ।
ਵਿਦੇਸ਼ ਸਕੱਤਰ ਨੇ ਕਿਹਾ ਕਿ ਅੱਜ ਭਾਰਤ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਅਸੀਂ ਨਪੀ ਤੁਲੀ ਕਾਰਵਾਈ ਕੀਤੀ। ਅਸੀਂ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਕਾਰਵਾਈ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਦੇ ਟੀਚੇ ਨਾਲ ਕੀਤੀ ਗਈ ਸੀ।
ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਸਵੇਰੇ 1.05 ਵਜੇ ਤੋਂ 1.30 ਵਜੇ ਦੇ ਵਿਚਕਾਰ ਹੋਈ। ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਲਈ ਆਪਰੇਸ਼ਨ ਚਲਾਇਆ ਗਿਆ। ਪਾਕਿਸਤਾਨ ਵਿੱਚ ਪਿਛਲੇ 3 ਦਹਾਕਿਆਂ ਤੋਂ ਅੱਤਵਾਦੀ ਪੈਦਾ ਕੀਤੇ ਜਾ ਰਹੇ ਹਨ। ਪਾਕਿਸਤਾਨ ਅਤੇ ਪੀਓਕੇ ਵਿੱਚ 9 ਨਿਸ਼ਾਨਿਆਂ ਦੀ ਪਛਾਣ ਕੀਤੀ ਗਈ ਸੀ ਅਤੇ ਅਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਲਾਂਚਪੈਡਾਂ ਅਤੇ ਸਿਖਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਦੋਵੇਂ ਮਹਿਲਾ ਅਧਿਕਾਰੀਆਂ ਨੇ ਕਿਹਾ ਕਿ ਪੀਓਕੇ ਵਿੱਚ ਪਹਿਲਾ ਲਸ਼ਕਰ ਸਿਖਲਾਈ ਕੇਂਦਰ ਸਵਾਈ ਨਾਲਾ ਮੁਜ਼ੱਫਰਾਬਾਦ ਵਿੱਚ ਸੀ। ਸੋਨਮਰਗ, ਗੁਲਮਰਗ ਅਤੇ ਪਹਿਲਗਾਮ ਹਮਲਿਆਂ ਦੇ ਅੱਤਵਾਦੀਆਂ ਨੇ ਇੱਥੇ ਸਿਖਲਾਈ ਲਈ ਸੀ। ਹਥਿਆਰਾਂ, ਵਿਸਫੋਟਕਾਂ ਅਤੇ ਜੰਗਲ ਬਚਾਅ ਦੀ ਸਿਖਲਾਈ ਸਯਦਨਾ ਬਿਲਾਲ ਕੈਂਪ ਮੁਜ਼ੱਫਰਾਬਾਦ ਵਿਖੇ ਦਿੱਤੀ ਗਈ।
ਕੋਟਲੀ ਗੁਰੂਪੁਰ ਕੈਂਪ ਲਸ਼ਕਰ ਨਾਲ ਸਬੰਧਤ ਹੈ। 2023 ਵਿੱਚ ਪੁੰਛ ਵਿੱਚ ਸ਼ਰਧਾਲੂਆਂ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਇੱਥੇ ਸਿਖਲਾਈ ਦਿੱਤੀ ਗਈ ਸੀ। ਬਰਨਾਲਾ ਕੈਂਪ ਭਿੰਬਰ, ਅੱਬਾਸ ਕੈਂਪ ਕੋਟਲੀ ਵਿਖੇ ਹਥਿਆਰਾਂ ਦੀ ਸੰਭਾਲ ਇਹ ਕੰਟਰੋਲ ਰੇਖਾ ਤੋਂ 13 ਕਿਲੋਮੀਟਰ ਦੂਰ ਹੈ। ਆਤਮਘਾਤੀ ਹਮਲਾਵਰ ਤਿਆਰ ਹਨ।