ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਚੋਣਾਂ (ELECTION) ਲਈ ਵੋਟਾਂ ਬਣਾਉਣ ਦੀ ਤਰੀਕ ਵਧਣ ਦੇ ਬਾਵਜੂਦ ਹੁਣ ਵੀ ਸਿੱਖ ਵੱਡੀ ਗਿਣਤੀ ਵਿੱਚ ਵੋਟ ਬਣਾਉਣ ਨਹੀਂ ਪਹੁੰਚ ਰਹੇ ਹਨ। 30 ਜਨਵਰੀ ਤੱਕ ਸਿਰਫ਼ 15 ਲੱਖ ਸਿੱਖਾਂ ਨੇ ਆਪਣੀ ਵੋਟਾਂ ਬਣਾਇਆ ਹਨ। ਜੋ ਕਿ 2011 ਦੀਆਂ ਕੁੱਲ 51 ਲੱਖ ਵੋਟਾਂ ਦਾ 30 ਫੀਸਦੀ ਹਿੱਸਾ ਹੀ ਹੈ। 29 ਫਰਵਰੀ ਵੋਟ ਬਣਾਉਣ ਦੀ ਤਰੀਕ ਦਾ ਅਖੀਰਲਾ ਦਿਨ ਹੈ,ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਬਣਵਾਉਣ।
ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਤਰੀਕ 21 ਅਕਤੂਬਰ ਤੋਂ 15 ਨਵੰਬਰ ਤੱਕ ਮਿੱਥੀ ਸੀ । ਪਰ ਅਖੀਰਲੀ ਤਰੀਕ ਤੱਕ ਬਹੁਤ ਹੀ ਘੱਟ ਗਿਣਤੀ ਵਿੱਚ ਬਣੀਆਂ ਵੋਟਾਂ ਦੀ ਵਜ੍ਹਾ ਕਰਕੇ ਵੋਟ ਬਣਾਉਣ ਦੀ ਤਰੀਕ ਵਧਾ ਕੇ 29 ਫਰਵਰੀ ਕਰ ਦਿੱਤੀ ਗਈ ਸੀ। ਗੁਰਦੁਆਰਾ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਲੋਕਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਇਆ ਜਾ ਸਕਦੀਆਂ ਹਨ। ਅਖੀਰਲੀ ਵਾਰ 2011 ਵਿੱਚ SGPC ਦੀਆਂ ਚੋਣਾਂ ਹੋਇਆ ਸਨ। ਪਰ ਸਹਿਜਧਾਰੀ ਜਥੇਬੰਦੀ ਨੂੰ ਵੋਟਿੰਗ ਦਾ ਅਧਿਕਾਰ ਨਾ ਮਿਲਣ ਦੀ ਵਜ੍ਹਾ ਕਰਕੇ ਹਾਈਕੋਰਟ ਵਿੱਚ ਇਸ ਨੂੰ ਚੁਣੌਤੀ ਦਿੱਤੀ ਸੀ । ਅਦਾਲਤ ਨੇ ਫੈਸਲਾ ਸਹਿਜਧਾਰੀ ਜਥੇਬੰਦੀ ਦੇ ਹੱਕ ਵਿੱਚ ਸੁਣਾਇਆ ਸੀ ਜਿਸ ਤੋਂ SGPC ਨੇ ਇਸ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। 5 ਸਾਲ ਬਾਅਦ 2016 ਵਿੱਚ ਸੁਪਰੀਮ ਕੋਰਟ ਨੇ SGPC ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ 2011 ਦੀਆਂ ਚੋਣਾਂ ਨੂੰ ਮਾਨਤਾ ਦਿੱਤੀ ਸੀ। ਉਸ ਵੇਲੇ ਅਕਾਲੀ ਦਲ ਨੇ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਮਿਲਕੇ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਸਹਿਜਧਾਰੀਆਂ ਨੂੰ ਵੋਟਿੰਗ ਦੇ ਅਧਿਕਾਰ ਤੋਂ ਬਾਹਰ ਕਰ ਦਿੱਤਾ ਸੀ,ਜਿਸ ਦੇ ਅਧਾਰ ‘ਤੇ ਹੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਉੱਠੀ ਤਾਂ ਅਕਾਲੀ ਦਲ ਨੇ ਕਿਹਾ ਕਿਉਂਕਿ 2011 ਦੀ ਕਮੇਟੀ ਨੂੰ 2016 ਵਿੱਚ ਮਾਨਤਾ ਦਿੱਤੀ ਹੈ ਇਸ ਲਈ ਪੰਜ ਸਾਲ ਬਾਅਦ ਚੋਣਾਂ ਹੋਣਗੀਆਂ। ਪਰ 5 ਸਾਲ ਗੁਜ਼ਰ ਜਾਣ ਦੇ ਬਾਅਦ ਜਦੋਂ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਉਮੀਦ ਹੈ ਕਿ 2024 ਵਿੱਚ SGPC ਦੀਆਂ ਚੋਣਾਂ ਕਰਵਾਇਆ ਜਾ ਸਕਦੀਆਂ ਹਨ।