India Punjab

ਅਮਰਨਾਥ ਦੀ ਯਾਤਰਾ ‘ਤੇ ਜਾਣ ਦੀ ਉਡੀਕ ਕਰਨ ਵਾਲਿਆਂ ਲਈ ਆਈ ਚੰਗੀ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਅਮਰਨਾਥ ਦੀ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 4000 ਫੁੱਟ ਦੀ ਉਚਾਈ ’ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਦੀ 56 ਦਿਨਾਂ ਤੱਕ ਚੱਲਣ ਵਾਲੀ ਇਹ ਯਾਤਰਾ ਬਾਲਟਾਲ ਅਤੇ ਚੰਦਨਵਾੜੀ ਰੂਟਾਂ ਤੋਂ 28 ਜੂਨ ਨੂੰ ਸ਼ੁਰੂ ਹੋਵੇਗੀ। ਇਹ ਯਾਤਰਾ 22 ਅਗਸਤ ਨੂੰ ਖ਼ਤਮ ਹੋਵੇਗੀ। ਅਮਰਨਾਥਜੀ ਸ਼੍ਰਾਈਨ ਬੋਰਡ ਦੇ ਕਾਰਜਕਾਰੀ ਅਧਿਕਾਰੀ ਨਿਤੀਸ਼ਵਰ ਕੁਮਾਰ ਨੇ ਦੱਸਿਆ ਕਿ ਸ਼ਰਧਾਲੂ www.jksasb.nic.in ’ਤੇ ਆਨਲਾਈਨ ਅਪਲੀਕੇਸ਼ਨ ਫਾਰਮ ਭਰ ਕੇ ਉਸ ਨਾਲ ਲੋੜੀਂਦਾ ਸਿਹਤ ਸਰਟੀਫਿਕੇਟ ਅਤੇ ਆਪਣੀ ਫੋਟੋ ਨੱਥੀ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।