‘ਦ ਖ਼ਾਲਸ ਬਿਊਰੋ : ਰੋਪੜ ਥਰਮਲ ਪਲਾਂਟ ਦੀ ਇੱਕ ਯੂਨਿਟ ਮੁੜ ਬੰਦ ਹੋ ਗਈ। 210 ਮੈਗਾਵਟ ਵਾਲੀ 5 ਨੰਬਰ ਯੂਨਿਟ ਬੰਦ ਹੋ ਗਈ। ਤਕਨੀਕੀ ਖਰਾਬੀ ਕਾਰਨ 4 ਦਿਨ ਯੂਨਿਟ ਨਹੀਂ ਚੱਲੇਗੀ। ਸਿਰਫ਼ ਤਿੰਨ ਯੂਨਿਟਾਂ ਹੀ ਕੰਮ ਕਰ ਰਹੀਆਂ ਨੇ। 586 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਦੱਸ ਦਈਏ ਕਿ ਪੰਜਾਬ ਚ ਬਿਜਲੀ ਦੀ ਡਿਮਾਂਡ ਦੇ ਮੁਕਾਬਲੇ ਉਤਪਾਦਨ ਘੱਟ ਹੋ ਰਿਹਾ ਹੈ। ਪਾਵਰਕੌਮ ਬਾਹਰੋਂ ਵੀ ਬਿਜਲੀ ਖਰੀਦ ਰਿਹਾ ਹੈ, ਪਰ ਫਿਰ ਵੀ ਡਿਮਾਂਡ ਪੂਰੀ ਨਹੀਂ ਹੋ ਪਾ ਰਹੀ। ਕੱਲ੍ਹ ਸਾਢੇ 10 ਹਜ਼ਾਰ ਮੈਗਾਵਟ ਤੋਂ ਜਿਆਦਾ ਡਿਮਾਂਡ ਸੀ। ਜਦੋਂ ਕਿ ਡਿਮਾਂਡ ਅਤੇ ਸਪਲਾਈ ‘ਚ 1500 ਮੈਗਾਵਟ ਦੇ ਕਰੀਬ ਦਾ ਫਰਕ ਰਿਹਾ।