Punjab

ਗੋਲੀ ਲੱਗਣ ਕਾਰਨ ਇਕ ਦੀ ਹੋਈ ਮੌਤ, ਪਰਿਵਾਰ ਨੇ ਦਿੱਤਾ ਧਰਨਾ

ਗੁਰਦਾਸਪੁਰ ‘ਚ ਕਣਕ ਟਰੱਕ ਵਿੱਚੋਂ ਉਤਾਰਨ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਗੋਲੀ ਚੱਲਣ ਦੀ ਵੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਧਿਰ ਨੇ ਕਮਿਸ਼ਨ ਏਜੰਟ ਨੂੰ ਬੁਲਾਇਆ ਜਿਸ ਨੇ ਮੌਕੇ ‘ਤੇ ਪਹੁੰਚ ਕੇ ਦੂਜੀ ਧਿਰ ਦੇ ਡਰਾਈਵਰ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ।

ਮੱਖਣ ਪੁੱਤਰ ਬਾਊ ਮਸੀਹ ਵਾਸੀ ਪਿੰਡ ਅਲੂਣਾ ਆਪਣੇ ਟਰੱਕ ’ਤੇ ਕਣਕ ਲੱਦ ਕੇ ਪਠਾਨਕੋਟ ਰੋਡ ’ਤੇ ਮਿਲਕ ਪਲਾਂਟ ਨੇੜੇ ਸਥਿਤ ਐਫ.ਸੀ.ਆਈ ਦੇ ਗੋਦਾਮ ਵਿੱਚ ਆਇਆ ਸੀ। ਇਸ ਦੌਰਾਨ ਇਕ ਹੋਰ ਡਰਾਈਵਰ ਦੀ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ। ਮਾਮੂਲੀ ਝੜਪ ਤੋਂ ਬਾਅਦ ਦੋਵੇਂ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਵਾਹਨਾਂ ਨੂੰ ਲੰਘਾ ਦਿੱਤਾ ਪਰ ਇਕ ਸਾਈਡ ਦੇ ਡਰਾਈਵਰ ਨੇ ਆਪਣੇ ਏਜੰਟ ਹਰਪਾਲ ਸਿੰਘ ਉਰਫ ਸਾਜਨ ਨੂੰ ਬੁਲਾ ਲਿਆ। ਜੋ ਦੋ ਗੱਡੀਆਂ ਵਿੱਚ ਆਏ ਅਤੇ ਮੱਖਣ ਨਾਲ ਬਹਿਸ ਕਰਨ ਲੱਗੇ।

ਇਸ ਦੌਰਾਨ ਹਰਪਾਲ ਸਿੰਘ ਉਰਫ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ‘ਤੇ ਗੋਲੀਆਂ ਚਲਾ ਦਿੱਤੀਆਂ। ਪੇਟ ‘ਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੱਖਣ ਮਸੀਹ ਦੀ ਮੌਤ ਦੀ ਖਬਰ ਸੁਣਦੇ ਹੀ ਉਸਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਕਮਿਸ਼ਨ ਏਜੰਟਾਂ ਦੀਆਂ ਦੋ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਐਫਸੀਆਈ ਦੇ ਗੋਦਾਮ ਦੇ ਬਾਹਰ ਧਰਨਾ ਦਿੱਤਾ।

ਇਹ ਵੀ ਪੜ੍ਹੋ –  ਰਾਜਨਾਥ ਦਾ ਚੋਣਾਂ ਨੂੰ ਲੈ ਕੇ ਆਇਆ ਵੱਡਾ ਬਿਆਨ, ਬਠਿੰਡਾ ‘ਚ ਕੀਤੀ ਰੈਲੀ