India Punjab

ਵਨ ਨੇਸ਼ਨ, ਵਨ ਹਸਬੈਂਡ ਸਕੀਮ! ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ

ਪੰਜਾਬ ਵਿੱਚ ਸਿੰਦੂਰ ਦੇ ਨਾਮ ‘ਤੇ ਰਾਜਨੀਤੀ ਗਰਮਾ ਗਈ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੀ ਕਥਿਤ ਤੌਰ ਤੇ ਵਨ ਨੇਸ਼ਨ, ਵਨ ਹਸਬੈਂਡ ਸਕੀਮ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਦੇ ਨਾਮ ਤੇ ਭਾਜਪਾ ਵੋਟਾਂ ਮੰਗ ਰਹੀ ਹੈ। ਸਿੰਦੂਰ ਦਾ ਮਜ਼ਾਕ ਉਡਾ ਰਹੀ ਹੈ। ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਿੰਦੂਰ ਹਰ ਘਰ ਪਹੁੰਚਾਇਆ ਜਾਵੇਗਾ।

ਮਾਨ ਨੇ ਕਿਹਾ ਕਿ ਭਾਜਪਾ ਦੀ ਇਹ ਵਨ ਨੇਸ਼ਨ, ਵਨ ਹਸਬੈਂਡ ਸਕੀਮ ਹੈ, ਜਿਸ ਦਾ ਅਸੀਂ ਤਿੱਖਾ ਵਿਰੋਧ ਕਰਦੇ ਹਾਂ। ਉਥੇ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਭਾਜਪਾ ਵਾਲੇ ਪੰਜਾਬ ਵਿੱਚ ਸਿੰਦੂਰ ਲੈ ਕੇ ਜਾਣਗੇ ਤਾਂ, ਪੰਜਾਬਣਾਂ ਉਨ੍ਹਾਂ ਨੂੰ ਕੁੱਟਣਗੀਆਂ। ਸਿੰਦੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ, ਨਾ ਕਿ ਭਾਜਪਾ ਵਾਲਿਆਂ ਨੂੰ ਹੱਕ ਹੈ।

ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਡਾ ਵੜਿੰਗ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਕੀ ਹੋਇਆ ਸੀ। ਅਸੀਂ ਆਪਣੀ ਭਾਰਤੀ ਫੌਜ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੂੰ ਹੁਣ ਘਰ-ਘਰ ਸਿੰਦੂਰ ਨਹੀਂ ਲੈ ਕੇ ਜਾਣਾ ਚਾਹੀਦਾ। ਇਹ ਪੰਜਾਬ ਦੀਆਂ ਔਰਤਾਂ ਹਨ, ਇਹ ਭਾਜਪਾ ਵਾਲਿਆਂ ਨੂੰ ਕੁੱਟਣਗੀਆਂ। ਸਿਰਫ਼ ਔਰਤ ਦੇ ਪਤੀ ਨੂੰ ਹੀ ਸਿੰਦੂਰ ਲਗਾਉਣ ਦਾ ਹੱਕ ਹੈ।

ਉਹ ਸਿਰਫ਼ ਆਪਣੇ ਪਤੀ ਦੀ ਲੰਬੀ ਉਮਰ ਲਈ ਸਿੰਦੂਰ ਲਗਾਉਂਦੀ ਹੈ। ਬਿੱਟੂ ਜੀ, ਆਪਣਾ ਖਿਆਲ ਰੱਖਣਾ। ਜਾਖੜ ਸਾਹਿਬ ਅਤੇ ਬਿੱਟੂ ਸਾਹਿਬ ਸਿੰਦੂਰ ਦੇ ਨਾਮ ‘ਤੇ ਕਾਰੋਬਾਰ ਚਲਾਉਣਾ ਚਾਹੁੰਦੇ ਹਨ, ਲੋਕ ਉਨ੍ਹਾਂ ਨੂੰ ਨੰਗੇ ਪੈਰੀਂ ਮੋੜ ਦੇਣਗੇ। ਉਸਨੇ ਕਿਹਾ ਕਿ ਗੁਪਤਾ ਜੀ ਦੇ ਆਉਣ ‘ਤੇ ਤੁਹਾਡੀ ਅੱਧੀ ਊਰਜਾ ਚਲੀ ਗਈ।