International

4 ਮੰਜ਼ਿਲਾ ਕਾਰ ਪਾਰਕਿੰਗ ਡਿੱਗੀ, ਦਰਜਨਾਂ ਵਾਹਨ ਹੋਏ ਚਕਨਾਚੂਰ

parking garage collapse , lower Manhattan, America, US, ਅਮਰੀਕਾ, ਨਿਊਯਾਰਕ, ਕਾਰ ਹਾਦਸਾ, ਕਾਰ ਪਾਰਕਿੰਗ

ਨਿਊਯਾਰਕ ਸਿਟੀ : ਲੋਅਰ ਮੈਨਹਟਨ ਵਿੱਚ ਇੱਕ ਪਾਰਕਿੰਗ ਗੈਰੇਜ ਢਹਿਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਮਾਰਤ ਦੇ ਮਲਬੇ ‘ਚ ਕਈ ਲੋਕ ਫਸ ਗਏ, ਜਦਕਿ ਦਰਜਨਾਂ ਵਾਹਨ ਵੀ ਚਕਨਾਚੂਰ ਹੋ ਗਏ। ਸੀਐਨਐਨ ਦੀ ਰਿਪੋਰਟ ਮੁਤਾਬਕ, ਕਾਰਜਕਾਰੀ ਬਿਲਡਿੰਗ ਕਮਿਸ਼ਨਰ ਕਾਜ਼ੀਮੀਰ ਵਿਲੇਨਚਿਕ ਨੇ ਕਿਹਾ, ਡਰੋਨ ਫੋਟੋਆਂ ਵਿੱਚ ਗੈਰਾਜ ਨੂੰ “ਪੈਨਕੇਕ” ਵਾਂਗ ਢਹਿੰਦਾ ਦਿਖਿਆ ਗਿਆ ਹੈ।

ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਮੀਡੀਆ ਨੂੰ ਦੱਸਿਆ ਕਿ ਨਿਊਯਾਰਕ ਦੇ ਫਾਇਰ ਡਿਪਾਰਟਮੈਂਟ (FDNY) ਨੇ ਇਮਾਰਤ ਦੇ ਅੰਦਰ ਲੋਕਾਂ ਦੀ ਖੋਜ ਕਰਨ ਲਈ ਰੋਬੋਟ ਕੁੱਤੇ ਅਤੇ ਡਰੋਨ ਦੀ ਵਰਤੋਂ ਕੀਤੀ ਹੈ। CNN ਨੇ FDNY ਚੀਫ ਆਫ ਫਾਇਰ ਆਪਰੇਸ਼ਨਸ ਜੌਹਨ ਐਸਪੋਸਿਟੋ ਦੇ ਹਵਾਲੇ ਨਾਲ ਕਿਹਾ, “ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਲਬੇ ਵਿੱਚ ਕੋਈ ਵੀ ਨਾ ਫਸਿਆ ਹੋਵੇ।”

ਮਲਟੀ-ਸਟੋਰੀ ਪਾਰਕਿੰਗ ਇਮਾਰਤ ਸਿਟੀ ਹਾਲ ਅਤੇ ਬਰੁਕਲਿਨ ਬ੍ਰਿਜ ਤੋਂ ਕੁਝ ਇਮਾਰਤਾਂ ਦੀ ਦੂਰੀ ‘ਤੇ ਹੈ ਅਤੇ ਨਿਊਯਾਰਕ ਸਟਾਕ ਐਕਸਚੇਂਜ ਤੋਂ ਲਗਭਗ ਅੱਧਾ ਮੀਲ (0.8 ਕਿਲੋਮੀਟਰ) ਦੂਰ ਹੈ। ਸ਼ਾਮ ਕਰੀਬ 4 ਵਜੇ ਗੈਰਾਜ ਅਚਾਨਕ ਢਹਿ ਗਿਆ।

ਹੈਰਾਨੀ ਦੀ ਗੱਲ ਹੈ ਕਿ ਨਿਊਯਾਰਕ ਸਿਟੀ ਬਿਲਡਿੰਗ ਡਿਪਾਰਟਮੈਂਟ ਦੇ ਰਿਕਾਰਡ ਦਰਸਾਉਂਦੇ ਹਨ ਕਿ ਇਹ ਤਿੰਨ ਮੰਜ਼ਿਲਾ ਇਮਾਰਤ ਘੱਟੋ-ਘੱਟ 1920 ਦੇ ਦਹਾਕੇ ਤੋਂ ਬਣੇ ਗੈਰਜਾਂ ਵਿੱਚੋਂ ਇੱਕ ਹੈ ਅਤੇ ਹਾਲ ਹੀ ਨਵੀਂ ਉਸਾਰੀ ਲਈ ਕੋਈ ਪਰਮਿਟ ਨਹੀਂ ਦਿੱਤੇ ਗਏ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਰਿਕਾਰਡ ‘ਚ ਦਰਜ ਤਿੰਨ ਮੰਜ਼ਿਲਾ ਇਮਾਰਤ 4 ਮੰਜ਼ਿਲਾ ਕਿਵੇਂ ਹੋ ਗਈ।