Punjab

ਲੁਧਿਆਣਾ ‘ਚ ਕਿਸਾਨ ਮੇਲੇ ਦਾ ਦੂਜਾ ਦਿਨ , ਮਾਨ ਨੇ ਕਿਹਾ ਕਿਸਾਨਾਂ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ

On the second day of Kisan Mela in Ludhiana, Mann said that the Punjab government is standing shoulder to shoulder with the farmers

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨ ਮੇਲੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੇ ਹਨ। ਅੱਜ ਜਦੋਂ ਉਹ ਮੇਲੇ ‘ਚ ਆਏ ਤਾਂ ਦੇਖਿਆ ਕਿ ਜ਼ਿਆਦਾਤਰ ਕਿਸਾਨ ਮੋਢਿਆਂ ‘ਤੇ ਬੀਜਾਂ ਦੀਆਂ ਬੋਰੀਆਂ ਚੁੱਕੀ ਫਿਰ ਰਹੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਨੌਜਵਾਨ ਸਨ। ਇਹ ਦੇਖ ਕੇ ਖੁਸ਼ੀ ਹੋਈ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੇ ਕਿਸਾਨਾਂ ਨੂੰ ਪਹਿਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਖੇਤੀ ਦੇ ਤਰੀਕੇ ਬਦਲ ਗਏ ਹਨ।

ਮਾਨ ਨੇ ਕਿਹਾ ਕਿ ਮਸ਼ੀਨਰੀ ਯੁੱਗ ਹੈਇਸ ਲਈ ਹੁਣ ਨੌਜਵਾਨ ਕਿਸਾਨਾਂ ਨੂੰ ਮੇਲਿਆਂ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਕਿਸਾਨ ਸਮੇਂ ਦੇ ਨਾਲ ਬਦਲ ਰਹੇ ਖੇਤੀ ਦੇ ਤਰੀਕਿਆਂ ਨੂੰ ਸਮਝ ਸਕਣ। ਮਾਨ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮੇਲੇ ਵਿੱਚ 1 ਲੱਖ 9 ਹਜ਼ਾਰ ਕਿਸਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਮੇਲੇ ਵਿੱਚ ਕਿਸਾਨਾਂ ਦੇ ਖਾਣ-ਪੀਣ ਅਤੇ ਸੰਗੀਤ ਦੇ ਪੂਰੇ ਪ੍ਰਬੰਧ ਹਨ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਹ ਆਪਣੇ ਨਾਲ ਖਾਣਾ ਅਤੇ ਗੀਤ ਦੋਵੇਂ ਹੀ ਲੈ ਕੇ ਜਾਂਦੇ ਹਨ।

ਮਾਨ ਨੇ ਕਿਹਾ ਕਿ ਕਿਸਾਨੀ ਵਿਸ਼ਾਂ ਉਨ੍ਹਾਂ ਦੇ ਦਿਲ ਦੇ ਬਹੁਤ ਹੀ ਨੇੜੇ ਹੈ। ਮਾਨ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਜਿੰਨੇ ਵੀ ਰੂਲ ਕੱਢੇ ਹਨ ਉਹ ਸਾਰੇ ਕਿਸਾਨ ਵਿਰੋਧੀ ਹਨ।ਕੇਂਦਰ ਸਰਕਾਰ ਲਗਾਤਾਰ ਨਵੇਂ-ਨਵੇਂ ਟੈਕਸ ਲਗਾ ਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਹੁਣ ਸਰਕਾਰ ਨੇ 1200 ਰੁਪਏ ਪ੍ਰਤੀ ਟਨ ਸੈੱਸ ਲਗਾ ਦਿੱਤਾ ਹੈ। ਇਸ ਨੂੰ ਰੱਦ ਕਰਨ ਲਈ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ।

ਮਾਨ ਨੇ ਇਸ ਬਾਰ ਬਾਸਮਤੀ ਨੂੰ ਵਧੇਰੇ ਲਾਉਣ ਲਈ ਲੋਕਾਂ ਨੂੰ ਪ੍ਰੇਰਿਆ। ਉਨਾਂ ਨੇ ਕਿਹਾ ਕਿ ਪੰਜਾਬ ਭਾਰਤ ਦਾ ਸਭ ਤੋਂ ਵੱਡਾ ਬਾਸਮਤੀ ਸਰੋਤ ਹੈ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਬਾਸਮਤੀ ਦੀ ਬਿਜਾਈ ਕਰਨੀ ਚਾਹੀਦੀ ਹੈ। ਸਰਕਾਰ ਬਾਸਮਤੀ ਦਾ ਉਤਪਾਦਨ ਕਰੇਗੀ। 10 ਅਜਿਹੀਆਂ ਸਪਰੇਆਂ ਹਨ ਜੋ ਵਿਦੇਸ਼ਾਂ ਵਿੱਚ ਪਾਬੰਦੀਸ਼ੁਦਾ ਹਨ। ਇਸ ਲਈ ਉਨ੍ਹਾਂ ਸਪਰੇਆਂ ‘ਤੇ ਪੰਜਾਬ ‘ਚ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਦੀ ਬਾਸਮਤੀ ਵਿਦੇਸ਼ਾਂ ‘ਚ ਰਿਜੈਕਟ ਨਾ ਹੋਵੇ। ਆਪਣੀਆਂ ਸਰਕਾਰ ਦੇ ਕੰਮ ਦੀਆਂ ਸਿਫਤਾਂ ਗਾਉਂਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦਾ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਕੀਤੇ ਹਨ।

ਮਾਨ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਲੁੱਟਣਾ ਨਹੀਂ ਲਗੋਂ ਲੋਕਾਂ ਦੀ ਜਿੰਦਗੀ ਨੂੰ ਬਹਿਤਰ ਬਣਾਉਣਾ ਹੈ। ਪਟਵਾਰੀਆਂ ਦੇ ਮਾਮਲੇ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪਟਵਾਰੀਆਂ ਨੇ ਦੋ ਗ੍ਰਿਫਤਾਰ ਕੀਤੇ ਗਏ ਭ੍ਰਿਸ਼ਟ ਪਟਵਾਰੀਆਂ ਦੇ ਹੱਕ ਵਿੱਚ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ । ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਹਾ ਕਿ  ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ। ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਹਨ। ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ।

ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਹਨ ਕਿ ਪਰਾਲੀ ਨਾ ਸਾੜੀ ਜਾਵੇ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ 1000 ਰੁਪਏ ਅਤੇ ਸੂਬਾ ਸਰਕਾਰ 1500 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਦੇਵੇਗੀ। ਸਿਰਫ਼ ਕਿਸਾਨਾਂ ਨੂੰ ਪ੍ਰੇਰਿਤ ਕਰਨ ਨਾਲ ਕੁਝ ਨਹੀਂ ਹੋਵੇਗਾ, ਜੋ ਕੰਮ ਪੈਸੇ ਨਾਲ ਕਰਨੇ ਹਨ ਉਹ ਪੈਸੇ ਨਾਲ ਹੀ ਹੋਣਗੇ।

ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਕਿਸਮ ਦਾ ਮਾਫੀਆ ਨਹੀਂ ਹੈ। ਪਸ਼ੂਆਂ ਦਾ ਨੁਕਸਾਨ ਹੋਣ ‘ਤੇ ਵੀ ਕਿਸਾਨਾਂ ਨੂੰ ਪੈਸੇ ਮਿਲਣਗੇ। ਸਰਕਾਰ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਕੰਮ ਕਰੇਗੀ।