‘ਦ ਖ਼ਾਲਸ ਬਿਊਰੋ:- ਅੱਜ ‘ਰਾਸ਼ਟਰੀ ਖੇਡ ਦਿਵਸ’ ਮੌਕੇ ਰਾਸ਼ਟਪਤੀ ਰਾਮਨਾਥ ਕੋਵਿੰਦ ਵੱਲੋਂ ਚੋਟੀ ਦੇ ਖਿਡਾਰੀਆਂ ਨੂੰ ਵਰਚੁਅਲ ਪ੍ਰੋਗਰਾਮ ਦੇ ਜ਼ਰੀਏ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਦੇਸ਼ ਭਰ ਦੇ ਕੁੱਲ 11 SAI ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸੈਂਟਰਾਂ ਵਿੱਚ ਉਲੀਕੇ ਗਏ।
ਇਸ ਮੌਕੇ ਰਾਸ਼ਟਰੀ ਪੁਰਸਕਾਰ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਨਾਂ ਵਿੱਚ ਖੇਡ ਰਤਨ ਅਵਾਰਡ ਪੰਜ ਖਿਡਾਰੀਆਂ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ, ਮਰਿਅੱਪਨ ਟੀ- ਪੈਰਾ ਅਥਲੀਟ, ਮਨਿਕਾ ਬੱਤਰਾ-ਟੇਬਲ ਟੈਨਿਸ, ਵਿਨੇਸ਼ ਫੋਗਾਟ-ਕੁਸ਼ਤੀ ਅਤੇ ਹਾਕੀ ਕਪਤਾਨ ਰਾਣੀ ਰਾਮਪਾਲ ਨੂੰ ਦਿੱਤਾ ਗਿਆ।
ਸਮਾਗਮ ਵਿੱਚ ਕ੍ਰਿਕਟਰ ਰੋਹਿਤ ਸ਼ਰਮਾ – ਖੇਲ ਰਤਨ ਅਤੇ ਇਸ਼ਾਂਤ ਸ਼ਰਮਾ -ਅਰਜੁਨ ਅਵਾਰਡ ਦੁਬਈ ਵਿੱਚ ਹੋ ਰਹੀ IPL ਕਾਰਨ ਸਮਾਗਾਮ ਵਿੱਚ ਸ਼ਾਮਿਲ ਨਹੀਂ ਹੋ ਸਕੇ।
ਅਰਜੁਨ ਅਵਾਰਡ ਲਈ ਨਿਵਾਜੇ ਗਏ 27 ਖਿਡਾਰੀਆਂ ਵਿੱਚ ਦੱਤੂ ਬੱਬਨ ਭੋਕਨਾਲ-ਰੋਵਿੰਗ, ਮਨੂੰ ਭਾਕਰ-ਨਿਸ਼ਾਨੇਬਾਜ਼ੀ, ਸੌਰਭ ਚੌਧਰੀ -ਨਿਸ਼ਾਨੇਬਾਜ਼ੀ, ਮਧੁਰਿਕਾ ਪਾਟਕਰ-ਟੇਬਲ ਟੈਨਿਸ, ਦਿਵਿਜ ਸ਼ਰਨ-ਟੈਨਿਸ, ਸ਼ਿਵ ਕੇਸ਼ਵਨ-ਵਿੰਟਰ ਸਪੋਰਟਸ, ਦਿਵਿਆ ਕਕਰਨ-ਕੁਸ਼ਤੀ, ਰਾਹੁਲ ਅਵੇਅਰ -ਕੁਸ਼ਤੀ, ਸੁਯੇਸ਼ ਨਾਰਾਇਣ ਜਾਧਵ-ਪੈਰਾ ਤੈਰਾਕ, ਸੰਦੀਪ- ਪੈਰਾ ਅਥਲੀਟ, ਮਨੀਸ਼ ਨਰਵਾਲ-ਪੈਰਾ ਸ਼ੂਟਿੰਗ, ਅਤਾਨੁ ਦਾਸ-ਤੀਰਅੰਦਾਜ਼ੀ, ਦੂਤੀ ਚੰਦ-ਅਥਲੈਟਿਕਸ, ਸਤਵਿਕ ਸਯਰਾਜ ਰੈਂਕੈਰੇਡੀ -ਬੈਡਮਿੰਟਨ, ਚਿਰਾਗ ਚੰਦਰਸ਼ੇਖਰ ਸ਼ੈੱਟੀ-ਬੈਡਮਿੰਟਨ, ਵਿਸ਼ਵੇਸ਼ ਭ੍ਰਿਗੁਵੰਸ਼ੀ -ਬਾਸਕੇਟਬਾਲ, ਮਨੀਸ਼ ਕੌਸ਼ਿਕ -ਬਾਕਸਿੰਗ, ਲਵਲੀਨਾ ਬੋਰਗੋਹਾਨ -ਬਾਕਸਿੰਗ, ਦੀਪਤੀ ਸ਼ਰਮਾ-ਕ੍ਰਿਕਟ, ਸਾਵੰਤ ਅਜੇ ਅਨੰਤ ਅਸ਼ਵਰੋਹੀ, ਸੰਦੇਸ਼ ਝਿੰਗਨ-ਫੁਟਬਾਲ, ਅਦਿਤੀ ਅਸ਼ੋਕ -ਗੋਲਫ, ਅਕਾਸ਼ਦੀਪ ਸਿੰਘ-ਹਾਕੀ, ਦੀਪਿਕਾ -ਹਾਕੀ, ਦੀਪਕ-ਕਬੱਡੀ, ਕਾਲੇ ਸਾਰਿਕਾ ਸੁਧਾਕਰ- ਖੋ ਖੋ।
ਦ੍ਰੋਣਾਚਾਰੀਆ ਪੁਰਸਕਾਰ ਲਈ ਪੰਜ ਕੋਚਾਂ ਨੂੰ ਨਿਵਾਜਿਆ ਗਿਆ, ਜਿਨ੍ਹਾਂ ਵਿਚ ਤੀਰਅੰਦਾਜ਼ੀ ਕੋਚ ਧਰਮਿੰਦਰ ਤਿਵਾੜੀ, ਨਰੇਸ਼ ਕੁਮਾਰ- ਟੈਨਿਸ, ਸ਼ਿਵ ਸਿੰਘ -ਬਾਕਸਿੰਗ ਅਤੇ ਰਮੇਸ਼ ਪਠਾਨੀਆ-ਹਾਕੀ। ਇਸ ਤੋਂ ਇਲਾਵਾ ਨਿਯਮਤ ਸ੍ਰੈਣੀ ‘ਚ ਹਾਕੀ ਕੋਚ ਜੂਡ ਫੇਲਿਕਸ ਅਤੇ ਸ਼ੂਟਿੰਗ ਕੋਚ ਜਸਪਾਲ ਰਾਣਾ ਸਮੇਤ ਪੰਜਾਂ ਕੋਚ ਸ਼ਾਮਿਲ ਸਨ।