Lok Sabha Election 2024 Punjab

ਚੋਣ ਪ੍ਰਚਾਰ ਦੇ ਅਖੀਰਲੇ ਦਿਨ ਮਾਨ ਤੇ ਕੇਜਰੀਵਾਲ ਆਪਣੇ ਗੜ੍ਹ ਵਿੱਚ ਗਰਜੇ, PM ਪ੍ਰਧਾਨ ਦੇ ਲੈਵਲ ‘ਤੇ ਚੁੱਕੇ ਸਵਾਲ

ਸੰਗਰੂਰ ਸੀਟ ਆਮ ਆਦਮੀ ਪਾਟਰੀ ਦੇ ਲਈ ਸਭ ਤੋਂ ਅਹਿਮ ਹੈ, ਇਸੇ ਲਈ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲੇ ਰੋਡ ਸ਼ੋਅ ਕੱਢਿਆ । ਇਸ ਦੌਰਾਨ ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਮੋਦੀ ਦੀ ਸਰਕਾਰ ਜਾ ਰਹੀ ਹੈ ਅਤੇ ਇੰਡੀਆ ਗਠਜੋੜ ਦੀ ਸਰਕਾਰ ਆ ਰਹੀ ਹੈ, ਇਸ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਯੋਗਦਾਨ ਹੋਵੇਗਾ ਇਸ ਤੋਂ ਬਾਅਦ ਸੀਐੱਮ ਮਾਨ ਨੇ ਪ੍ਰਧਾਨ ਮੰਤਰੀ ‘ਤੇ ਤੰਜ ਕੱਸ ਦੇ ਹੋਏ ਕਿਹਾ ਕਦੇ ਉਹ ਬਕਰੀਆਂ ਅਤੇ ਮੱਝਾ ਦੀ ਗੱਲ ਕਰਦੇ ਹਨ ਕਦੇ ਮੰਗਲਸੂਤਰ ਤੇ ਸੰਗਲਾਂ ਨਾਲ ਲੋਕਾਂ ਨੂੰ ਡਰਾ ਰਹੇ ਹਨ,ਇਹ ਕੋਈ ਪ੍ਰਧਾਨ ਮੰਤਰੀ ਦੇ ਲੈਵਲ ਦੀਆਂ ਗੱਲਾਂ ਹਨ । ਇਸ ਦੌਰਾਨ ਸੀਐੱਮ ਮਾਨ ਕਿੱਕਲੀ ਦੇ ਜ਼ਰੀਏ ਅਕਾਲੀ ਦਲ ਨੂੰ ਵੀ ਰਗੜੇ ਲਾਏ।

ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ 13-0 ਕਰੋ ਤਾਂ ਕੀ ਮਾਨ ਸਰਕਾਰ ਕੇਂਦਰ ਤੋਂ ਆਪਣਾ ਹੱਕ ਲੈ ਕੇ ਆਏ।  ਫਿਰ ਕੇਜੀਵਾਲ ਨੇ ਮੁਹੱਲਾ ਕਲੀਨਿਕ,ਫ੍ਰੀ ਬਿਜਲੀ ਅਤੇ ਪੰਜਾਬ ਸਰਕਾਰ ਵੱਲੋਂ 2 ਸਾਲਾਂ ਵਿੱਚ ਕੀਤੇ ਗਏ ਕੰਮ ਗਿਣਵਾਏ। ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਸੰਤੁਸ਼ਤ ਹੋ ਤਾਂ ਵੋਟ ਪਾਕੇ ਇਸ ਦਾ ਜਵਾਬ ਜ਼ਰੂਰ ਦਿਉ।

ਅਰਵਿੰਦਰ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਮੁੱਖ ਮੰਤਰੀ ਮਾਨ ਦੇ  ਸੰਗਰੂਰ ਵਾਲੇ ਘਰ ਵੀ ਪਹੁੰਚੇ ਜਿੱਥੇ ਉਨ੍ਹਾਂ ਨੇ ਸੀਐੱਮ ਮਾਨ ਦੀ ਧੀ ਨੂੰ ਅਸ਼ੀਰਵਾਦ ਦਿੱਤਾ। ਕੇਜਰੀਵਾਲ ਦੀ ਪਤਨੀ ਨੇ ਮਾਂ ਦੀ ਧੀ ਨੂੰ ਹੱਥਾਂ ਵਿੱਚ ਖਿਡਾਉਂਦੀ ਹੋਈ ਵੀ ਨਜ਼ਰ ਆਈ।

ਇਹ ਵੀ ਪੜ੍ਹੋ – ਇੱਕ ਮਹੀਨੇ ਬਾਅਦ ਹੀ ਫਿਰ ਤੋਂ ਕਾਂਗਰਸ ’ਚ ਸ਼ਾਮਲ ਹੋ ਸਕਦਾ ਹੈ ਮੁੱਕੇਬਾਜ਼ ਵਿਜੇਂਦਰ ਸਿੰਘ!