India

ਸਤੰਬਰ ਦੇ ਪਹਿਲੇ ਦਿਨ ਲੋਕਾਂ ਦੀ ਜੇਬ ‘ਤੇ ਪਿਆ ਬੋਝ, LPG ਗੈਸ ਸਿਲੰਡਰ ਦੀਆਂ ਕੀਮਤਾਂ ’ਚ ਹੋਇਆ ਵਾਧਾ

ਦਿੱਲੀ : ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਮਹੀਨੇ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਹੈ।  ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਝਟਕਾ ਵੱਡਾ ਦਿੱਤਾ ਹੈ। ਦਰਅਸਲ, ਤੇਲ ਕੰਪਨੀਆਂ ਨੇ 1 ਸਤੰਬਰ ਤੋਂ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। IOCL ਦੀ ਵੈੱਬਸਾਈਟ ‘ਤੇ ਨਜ਼ਰ ਮਾਰੀਏ ਤਾਂ ਦਿੱਲੀ ਤੋਂ ਮੁੰਬਈ ਤੱਕ ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਦਿਖਾਈ ਦੇ ਰਹੀਆਂ ਹਨ।

ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਸੰਸ਼ੋਧਿਤ ਦਰਾਂ ਅਨੁਸਾਰ ਅੱਜ ਤੋਂ ਕੀਮਤਾਂ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਜਿਹੇ ‘ਚ ਹੁਣ 1 ਸਤੰਬਰ ਤੋਂ ਦਿੱਲੀ ‘ਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1691.50 ਰੁਪਏ ‘ਚ ਮਿਲੇਗਾ। ਹਾਲਾਂਕਿ ਕੰਪਨੀਆਂ ਨੇ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।

ਨਵੀਂਆਂ ਦਰਾਂ ਅਨੁਸਾਰ ਅੱਜ ਤੋਂ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1691.50 ਰੁਪਏ ਹੋ ਗਈ ਹੈ। IOCL ਦੀ ਵੈੱਬਸਾਈਟ ਮੁਤਾਬਕ ਵਪਾਰਕ LPG ਸਿਲੰਡਰ ਦੀ ਕੀਮਤ ‘ਚ ਵਾਧਾ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਜਦਕਿ ਮੁੰਬਈ ‘ਚ ਇਸ ਦੀ ਕੀਮਤ 1644 ਰੁਪਏ ਹੋ ਗਈ ਹੈ। ਪਹਿਲਾਂ ਇਹ ਸਿਲੰਡਰ ਮੁੰਬਈ ਵਿੱਚ 1605 ਰੁਪਏ ਵਿੱਚ ਮਿਲਦਾ ਸੀ।

ਅਗਸਤ ‘ਚ 8.50 ਰੁਪਏ ਦਾ ਹੋਇਆ ਸੀ ਵਾਧਾ
ਕੋਲਕਾਤਾ ‘ਚ ਇਸ ਸਿਲੰਡਰ ਦੀ ਕੀਮਤ 1764.50 ਰੁਪਏ ਤੋਂ ਵਧ ਕੇ 1802.50 ਰੁਪਏ ਹੋ ਗਈ ਹੈ। ਜਦਕਿ ਚੇਨਈ ‘ਚ ਇਹ ਸਿਲੰਡਰ ਹੁਣ 1855 ਰੁਪਏ ‘ਚ ਮਿਲੇਗਾ। ਇਸ ਤੋਂ ਪਹਿਲਾਂ ਚੇਨਈ ਵਿੱਚ 19 ਕਿਲੋ ਦਾ ਸਿਲੰਡਰ 1817 ਰੁਪਏ ਵਿੱਚ ਵਿਕਦਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

ਇਸ ਸਾਲ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਕਈ ਵਾਰ ਵਧਾ ਦਿੱਤੀਆਂ ਹਨ। ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਮਹਿਲਾ ਦਿਵਸ ‘ਤੇ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਇਸ ਸਾਲ ਮਾਰਚ ਮਹੀਨੇ ਵਿੱਚ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਤੱਕ ਦੀ ਕਟੌਤੀ ਕੀਤੀ ਸੀ।