The Khalas Tv Blog Punjab ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਇਨ੍ਹਾਂ ਲੀਡਰਾਂ ਨੇ ਸਿੱਧੂ ਨੂੰ ਕੀਤਾ ਯਾਦ , ਸਰਕਾਰ ‘ਤੇ ਸਾਧੇ ਨਿਸ਼ਾਨੇ
Punjab

ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਇਨ੍ਹਾਂ ਲੀਡਰਾਂ ਨੇ ਸਿੱਧੂ ਨੂੰ ਕੀਤਾ ਯਾਦ , ਸਰਕਾਰ ‘ਤੇ ਸਾਧੇ ਨਿਸ਼ਾਨੇ

On the first anniversary of Moosewala, these leaders remembered Sidhu, simple targets on the government.

ਮਾਨਸਾ : ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ( Late Punjabi singer Sidhu Moosewala )  ਦੀ ਅੱਜ ਪਹਿਲੀ ਬਰਸੀ ਹੈ। ਮੂਸੇਵਾਲਾ ਦੀ “ਲਾਸਟ ਰਾਈਡ” ਬਣੇ ਜਵਾਹਰਕੇ ਪਿੰਡ ਵਿੱਚ 29 ਮਈ, 2022 ਨੂੰ ਮੂਸੇਵਾਲਾ ਦੇ ਸਰੀਰ ਨੂੰ ਵਿੰਨ੍ਹਣ ਵਾਲੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਮੂਸੇਵਾਲੇ ਦੇ ਮਾਤਾ-ਪਿਤਾ ਪਿਛਲੇ ਇੱਕ ਸਾਲ ਤੋਂ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਹਨ।

ਪਿੰਡ ਜਵਾਹਰਕੇ ਅੱਜ ਵੀ ਮੂਸੇਵਾਲਾ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪਿੰਡ ਦੀ ਪੰਚਾਇਤ ਨੇ ਇਸ ਥਾਂ ਨੂੰ ਯਾਦਗਾਰੀ ਬਣਾਉਣ ਲਈ ਸਿੱਧੂ ਦਾ ਬੁੱਤ ਲਗਾਉਣ ਦੀ ਯੋਜਨਾ ਬਣਾਈ ਹੈ। ਅੱਜ ਪਹਿਲੀ ਬਰਸੀ ਮੌਕੇ ਪੂਰੇ ਇਲਾਕੇ ਦੇ ਨਾਲ ਨਾਲ ਪਿੰਡ ਨੂੰ ਸਿੱਧੂ ਮੂਸੇਵਾਲਾ ਦੇ ਪੋਸਟਰਾਂ ਨਾਲ ਸਜਾਇਆ ਗਿਆ ਹੈ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਜਿਸ ਵਿੱਚ ਨੌਜਵਾਨ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਮੂਸੇਵਾਲਾ ਦੀਆਂ ਤਸਵੀਰਾਂ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀਆਂ ਜਾ ਰਹੀਆਂ ਹਨ।

ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਉਸਨੂੰ ਆਪਣੇ ਦਿਲਾਂ ਵਿੱਚ ਜ਼ਿੰਦਾ ਰੱਖੀ ਬੈਠੇ ਹਨ ਅਤੇ ਉਸਨੂੰ ਅੱਜ ਦੇ ਦਿਨ ਸ਼ਰਧਾਜਲੀ ਦੇ ਕਰ ਰਹੇ ਹਨ। ਪੂਰੀ ਦੁਨੀਆਂ ਵਿੱਚ ਲੱਖਾਂ ਲੋਕ ਅੱਜ ਸਿੱਧੂ ਨੂੰ ਯਾਦ ਕਰ ਰਹੇ ਹਨ।

ਉੱਥੇ ਹੀ ਕਈ ਸਿਆਸੀ ਲੀਡਰਾਂ ਵੱਲੋਂ ਵੀ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Congress president Amarinder Singh Raja Waring )  ਨੇ ਸਿੱਧੂ ਨੂੰ ਯਾਦ ਕਰਦਿਆਂ ਕਿਹਾ ਕਿ ਮੇਰੇ ਬਹੁਤ ਹੀ ਅਜ਼ੀਜ਼ ਦੋਸਤ, ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੀ ਪਹਿਲੀ ਬਰਸੀ ਮੌਕੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਮੇਰਾ ਭਰਾ ਸਾਨੂੰ ਬਹੁਤ ਜਲਦੀ ਅਲਵਿਦਾ ਆਖ ਗਿਆ। ਰੱਬ ਦਾ ਭਾਣਾ ਮੰਨ ਕੇ ਦਿਲ ਨੂੰ ਧਰਵਾਸ ਦੇ ਰਹੇ ਹਾਂ। ਪਰ ਉਸ ਤੋਂ ਵੀ ਜ਼ਿਆਦਾ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਪੂਰਾ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਸਿੱਧੂ ਮੂਸੇਵਾਲਾ ਜੀ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ਼ ਲਈ ਤਰਸ ਰਹੇ ਹਨ। ਅਸੀਂ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹੇ ਸੀ ਅਤੇ ਖੜ੍ਹੇ ਰਹਾਂਗੇ ਅਤੇ ਮੂਸੇਵਾਲਾ ਜੀ ਦੇ ਇਨਸਾਫ਼ ਦੀ ਲੜਾਈ ਲੜਦੇ ਰਹਾਂਗੇ ।

ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ( Sukhpal Singh Khaira )  ਨੇ ਸਿੱਧੂ ਨੂੰ ਸ਼ਰਧਾਜਲੀ ਭੇਟ ਕਰਦਿਆਂ ਮਾਨ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਉਨਾਂ ਦੀ ਬਰਸੀ ‘ਤੇ ਮੇਰੇ ਵੱਲੋਂ ਸ਼ਰਧਾਂਜਲੀ। ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਕੋਲ ਆਪਣੇ ਅਤੇ ਪਰਿਵਾਰ ਲਈ ਭਾਰੀ ਸੁਰੱਖਿਆ ਹੈ ਸਾਡੇ ਮਾਣਮੱਤੇ ਵਿਸ਼ਵ ਪੱਧਰੀ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਸੁਰੱਖਿਆ ਵਾਪਸ ਲੈਣ ਦਾ ਐਲਾਨ ਕਰਕੇ ਕਾਤਲਾਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਸੀ ਪਰ ਹੁਣ ਤੱਕ ਕਿਸੇ ਨੇ ਵੀ ਕਾਰਵਾਈ ਨਹੀਂ ਕੀਤੀ। ਉਸ ਦਾ ਦਿਨ-ਦਿਹਾੜੇ ਕਤਲ ਕਾਨੂੰਨ ਅਤੇ ਵਿਵਸਥਾ ‘ਤੇ ਇਸਦੀ ਵੱਡੀ ਅਸਫਲਤਾ ਲਈ ਸਰਕਾਰ ਨੂੰ ਪਰੇਸ਼ਾਨ ਕਰਦਾ ਰਹੇਗਾ। ਉਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲੇ।

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ( Sukhjinder Singh Randhawa )  ਨੇ ਸਿੱਧੂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਉਣ ਵਾਲੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਇੱਕ ਟਵੀਟ ਕਰਦਿਆਂ ਉਨਾਂ ਨੇ ਕਿਹਾ ਕਿ ਮੈਂ ਸਰਕਾਰ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਪੰਜਾਬ ਦੇ ਇਸ ਸਿਤਾਰੇ ਨੂੰ ਇਨਸਾਫ਼ ਦੇਣ ਦੀ ਅਪੀਲ ਕਰਦਾ ਹਾਂ। ਅਸੀਂ ਹਮੇਸ਼ਾ ਉਹਨਾਂ ਦੇ ਮਾਪਿਆਂ ਦੇ ਨਾਲ ਖੜੇ ਹਾਂ।

https://twitter.com/Sukhjinder_INC/status/1663032659004780545?s=20

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ( President of Shiromani Akali Dal Amritsar Simranjit Singh mANN ) ਨੇ ਵੀ ਸਿੱਧੂ ਨੂੰ ਅੱਜ ਦੇ ਦਿਨ ਸ਼ਰਧਾਂਜਲੀ ਦਿੱਤੀ ਹੈ। ਉਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਇੱਕ ਸਾਲ ਬਾਅਦ ਵੀ ਯਾਦ ਹੈ ਸਰਦਾਰ ਸ਼ੁਭਦੀਪ ਸਿੰਘ ‘ਸਿੱਧੂ ਮੂਸੇਵਾਲਾ’ ਨੇ ਮੈਨੂੰ “ਬਾਪੂ ਜੀ ਕੱਦੋਂ ਆਉਗੇ” ਕਿਹਾ ਸੀ?

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿੱਧੂ ਮੂਸੇਵਾਲਾ ਨੂੰ ਅੱਜ ਦੇ ਦਿਨ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸਵ. ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੀ ਪਹਿਲੀ ਬਰਸੀ ਮੌਕੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਪਿਛਲੇ ਸਾਲ ਅੱਜ ਦੇ ਦਿਨ ਪੰਜਾਬ ਨੇ ਆਪਣਾ ਇੱਕ ਕੀਮਤੀ ਹੀਰਾ, ਇੱਕ ਪ੍ਰਤਿਭਾਸ਼ਾਲੀ ਨੌਜਵਾਨ, ਬਹੁਤ ਛੋਟੀ ਉਮਰ ਵਿੱਚ ਸਫ਼ਲ ਹੋਇਆ ਵਿਅਕਤੀ ਗੁਆਇਆ ਸੀ, ਦੁਨੀਆਂ ਭਰ ਦੇ ਕਰੋੜਾਂ ਲੋਕ ਅੱਜ ਵੀ ਉਸਨੂੰ ਅਤੇ ਉਸਦੇ ਗੀਤਾਂ ਨੂੰ ਪਿਆਰ ਕਰਦੇ ਹਨ। ਇਸ ਗੱਲ ਦਾ ਬੇਹੱਦ ਦੁੱਖ਼ ਹੈ ਕਿ ਪੰਜਾਬ ਦੀ ਨਿਕੰਮੀ ਸਰਕਾਰ ਉਸ ਦੀ ਆਪਣੇ ਪਿੰਡਾਂ ਵਿੱਚ ਹੀ ਸੁਰੱਖਿਆ ਯਕੀਨੀ ਨਹੀਂ ਬਣਾ ਸਕੀ ਅਤੇ ਅੱਜ ਪੂਰਾ ਇੱਕ ਸਾਲ ਬੀਤ ਜਾਣ ਪਿੱਛੋਂ ਵੀ ਸਿੱਧੂ ਮੂਸੇਵਾਲਾ ਜੀ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ਼ ਲਈ ਤਰਸ ਰਹੇ ਹਨ। ਮੈਂ ਹਮੇਸ਼ਾ ਸਰਦਾਰ ਬਲਕੌਰ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹਿਆਂ ਹਾਂ ਅਤੇ ਖੜ੍ਹਾ ਰਹਾਂਗਾ।

 

 

 

Exit mobile version