ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਸ਼ਨੀਵਾਰ ਨੂੰ ਮੀਡੀਆ ‘ਚ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਜੰਤਰ-ਮੰਤਰ ‘ਤੇ ਮੌਜੂਦ ਪਹਿਲਵਾਨ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਸਹਿਮਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਦੇਣ ‘ਚ ਖੁਸ਼ੀ ਹੋਵੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪੁਲਿਸ ਨੂੰ ਉਸਦੇ ਖਿਲਾਫ ਦੋ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਹੈ। ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲੀ ਐਫਆਈਆਰ ਇੱਕ ਨਾਬਾਲਗ ਪਹਿਲਵਾਨ ਦੁਆਰਾ ਕੀਤੀ ਗਈ ਅਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਉੱਤੇ ਪੋਕਸੋ ਐਕਟ ਦੇ ਤਹਿਤ ਦਰਜ ਕੀਤੀ ਗਈ ਹੈ ਅਤੇ ਦੂਜੀ ਐਫਆਈਆਰ ਹੋਰ ਮਹਿਲਾ ਪਹਿਲਵਾਨਾਂ ਦੁਆਰਾ ਦਰਜ ਸ਼ਿਕਾਇਤਾਂ ਨਾਲ ਸਬੰਧਤ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, ‘ਮੈਂ ਬੇਕਸੂਰ ਹਾਂ ਅਤੇ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਮੈਂ ਜਾਂਚ ਏਜੰਸੀ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ। ਮੈਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਮੈਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਸਨਮਾਨ ਕਰਦਾ ਹਾਂ।
#WATCH | Resignation is not a big deal but I am not a criminal. If I resign, it will mean that I have accepted their (wrestlers') allegations. My tenure is almost over. Govt has formed a 3-member committee and elections will be held in 45 days & my term will end after the… pic.twitter.com/0NL38KCz43
— ANI (@ANI) April 29, 2023
ਉਨ੍ਹਾਂ ਨੇ ਕਿਹਾ ਕਿ ਅਸਤੀਫ਼ਾ ਦੇਣਾ ਕੋਈ ਵੱਡੀ ਗੱਲ ਨਹੀਂ ਪਰ ਮੈਂ ਅਪਰਾਧੀ ਨਹੀਂ ਹਾਂ। ਜੇਕਰ ਮੈਂ ਅਸਤੀਫਾ ਦਿੰਦਾ ਹਾਂ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਮੈਂ ਉਨ੍ਹਾਂ ਦੇ (ਪਹਿਲਵਾਨਾਂ ਦੇ) ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਮੇਰਾ ਕਾਰਜਕਾਲ ਲਗਭਗ ਖਤਮ ਹੋ ਗਿਆ ਹੈ। ਸਰਕਾਰ ਨੇ 3 ਮੈਂਬਰੀ ਕਮੇਟੀ ਬਣਾਈ ਹੈ ਅਤੇ 45 ਦਿਨਾਂ ਵਿਚ ਚੋਣਾਂ ਹੋਣਗੀਆਂ ਅਤੇ ਚੋਣਾਂ ਤੋਂ ਬਾਅਦ ਮੇਰਾ ਕਾਰਜਕਾਲ ਖਤਮ ਹੋ ਜਾਵੇਗਾ।
ਪਹਿਲਵਾਨ ਲਗਾਤਾਰ ਆਪਣੀਆਂ ਮੰਗਾਂ ਕਿਉਂ ਬਦਲ ਰਹੇ ਹਨ: ਬ੍ਰਿਜ ਭੂਸ਼ਣ ਸਿੰਘ
ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਯੂਪੀ ਦੇ ਕੈਸਰਗੰਜ ਤੋਂ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ, ”ਹਰ ਰੋਜ਼ ਉਹ (ਪਹਿਲਵਾਨ) ਆਪਣੀਆਂ ਨਵੀਆਂ ਮੰਗਾਂ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਐਫਆਈਆਰ ਦੀ ਮੰਗ ਕੀਤੀ, ਐਫਆਈਆਰ ਦਰਜ ਕੀਤੀ ਗਈ ਅਤੇ ਹੁਣ ਉਹ ਕਹਿ ਰਹੇ ਹਨ ਕਿ ਮੈਨੂੰ ਜੇਲ੍ਹ ਭੇਜਿਆ ਜਾਵੇ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਮੈਂ ਆਪਣੇ ਹਲਕੇ ਦੇ ਲੋਕਾਂ ਕਰਕੇ ਸਾਂਸਦ ਹਾਂ ਨਾ ਕਿ ਵਿਨੇਸ਼ ਫੋਗਾਟ ਕਰਕੇ।
ਸਿਰਫ਼ ਇੱਕ ਪਰਿਵਾਰਕ ਮੈਂਬਰ ਅਤੇ ਉਸਦਾ ਅਖਾੜਾ ਮੇਰਾ ਵਿਰੋਧ ਕਰ ਰਹੇ ਹਨ। ਹਰਿਆਣਾ ਦੇ 90% ਖਿਡਾਰੀ ਮੇਰੇ ਨਾਲ ਹਨ। ਉਨ੍ਹਾਂ (ਪਹਿਲਵਾਨਾਂ) ਨੇ 12 ਸਾਲਾਂ ਤੱਕ ਕਿਸੇ ਥਾਣੇ, ਖੇਡ ਮੰਤਰਾਲੇ ਜਾਂ ਫੈਡਰੇਸ਼ਨ ਨੂੰ ਸ਼ਿਕਾਇਤ ਨਹੀਂ ਕੀਤੀ। ਵਿਰੋਧ ਕਰਨ ਤੋਂ ਪਹਿਲਾਂ ਉਹ ਮੇਰੀ ਤਾਰੀਫ਼ ਕਰਦਾ ਸੀ, ਮੈਨੂੰ ਆਪਣੇ ਵਿਆਹ ‘ਤੇ ਸੱਦਦਾ ਸੀ ਅਤੇ ਮੇਰੇ ਨਾਲ ਫੋਟੋਆਂ ਖਿਚਵਾਉਂਦਾ ਸੀ, ਮੇਰਾ ਆਸ਼ੀਰਵਾਦ ਲੈਂਦਾ ਸੀ। ਹੁਣ ਮਾਮਲਾ ਸੁਪਰੀਮ ਕੋਰਟ ਅਤੇ ਦਿੱਲੀ ਪੁਲਿਸ ਕੋਲ ਹੈ ਅਤੇ ਮੈਂ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰਾਂਗਾ।
‘ਜੇਕਰ ਉਹ ਮੇਰੇ ਅਸਤੀਫ਼ੇ ਤੋਂ ਸੰਤੁਸ਼ਟ ਹਨ ਤਾਂ ਮੈਂ ਆਪਣਾ ਅਸਤੀਫਾ ਦਿਖਾਵਾਂਗਾ’
ਬ੍ਰਿਜ ਭੂਸ਼ਣ ਨੇ ਕਿਹਾ, ‘ਪਹਿਲਵਾਨਾਂ ਨੇ ਜਨਵਰੀ ‘ਚ ਪਹਿਲੀ ਵਾਰ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਬਾਅਦ ਤੋਂ ਹੀ ਆਪਣੀਆਂ ਮੰਗਾਂ ਨੂੰ ਬਦਲਿਆ ਹੈ। ਤੁਹਾਨੂੰ ਸ਼ੁਰੂ ਤੋਂ ਹੀ ਅੰਦੋਲਨ ਬਾਰੇ ਸੋਚਣਾ ਚਾਹੀਦਾ ਸੀ। ਉਸ ਸਮੇਂ ਉਨ੍ਹਾਂ ਮੰਗ ਕੀਤੀ ਕਿ ਡਬਲਿਊ.ਐੱਫ.ਆਈ. ਦੇ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਸ ਨੇ ਜਿਨਸੀ ਸ਼ੋਸ਼ਣ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਉਨ੍ਹਾਂ ਸਰਕਾਰ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਸਰਕਾਰ ਨੇ ਦੋ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਜਾਂਚ ਪੂਰੀ ਹੋ ਚੁੱਕੀ ਸੀ। ਉਨ੍ਹਾਂ ਕਮੇਟੀਆਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਕਿਸੇ ਹੋਰ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਫਿਰ ਉਹ ਸੁਪਰੀਮ ਕੋਰਟ ਪਹੁੰਚ ਗਏ । ਜੇਕਰ ਉਹ ਮੇਰੇ ਅਸਤੀਫ਼ੇ ਤੋਂ ਸੰਤੁਸ਼ਟ ਹਨ ਤਾਂ ਮੈਂ ਉਨ੍ਹਾਂ ਨੂੰ ਅਸਤੀਫਾ ਦਿਖਾ ਦੇਵਾਂਗਾ ਇੱਕ ਪਰ ਅਪਰਾਧੀ ਵਜੋਂ ਨਹੀਂ।