The Khalas Tv Blog India ਕਾਰ ਦੇ ਬੋਨਟ ‘ਤੇ ਸਿੱਖ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘੜੀਸਿਆ , ਨੌਜਵਾਨ ਨੇ ਦੱਸੀ ਆਪਬੀਤੀ…
India

ਕਾਰ ਦੇ ਬੋਨਟ ‘ਤੇ ਸਿੱਖ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘੜੀਸਿਆ , ਨੌਜਵਾਨ ਨੇ ਦੱਸੀ ਆਪਬੀਤੀ…

On the bonnet of the car the Sikh pushed the young man for half a kilometer the young man told the incident...

ਕਾਰ ਦੇ ਬੋਨਟ 'ਤੇ ਸਿੱਖ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘੜੀਸਿਆ , ਨੌਜਵਾਨ ਨੇ ਦੱਸੀ ਆਪਬੀਤੀ...

ਦਿੱਲੀ ਦੇ ਰਾਜੌਰੀ ਗਾਰਡਨ (Delhi Rajouri Garden Case) ‘ ਇਲਾਕੇ ‘ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇੱਕ ਕਾਰ ਸਵਾਰ ਵਿਅਕਤੀ ਨੇ ਨਾ ਸਿਰਫ਼ ਇੱਕ ਨੌਜਵਾਨ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ, ਸਗੋਂ ਉਸ ਨੂੰ ਆਪਣੀ ਕਾਰ ਦੇ ਬੋਨਟ ਉੱਤੇ ਕਰੀਬ ਅੱਧਾ ਕਿਲੋਮੀਟਰ ਤੱਕ ਘੜੀਸ ਕੇ ਲੈ ਗਿਆ। ਪੁਲਿਸ ਦੇ ਅਨੁਸਾਰ, ਜਿਸ ਵਿਅਕਤੀ ਨੂੰ ਦੋਸ਼ੀ ਨੇ ਟੱਕਰ ਮਾਰੀ ਅਤੇ ਫਿਰ ਉਸਨੂੰ ਆਪਣੀ ਕਾਰ ਨਾਲ ਕਰੀਬ ਅੱਧਾ ਕਿਲੋਮੀਟਰ ਤੱਕ ਘਸੀਟਣ ਦੀ ਕੋਸ਼ਿਸ਼ ਕੀਤੀ, ਉਹ ਹਾਰਨ ਵਜਾਉਣ ਦੇ ਝਗੜੇ ਵਿੱਚ ਆਪਣੇ ਦੋਸਤ ਦੀ ਮਦਦ ਲਈ ਆਇਆ ਸੀ।

ਪੀੜਤ ਹਰਵਿੰਦਰ ਕੋਹਲੀ ਨੇ ਦੱਸਿਆ ਕਿ ਕਾਰ ਦੇ ਅੰਦਰ ਬੈਠੇ ਨੌਜਵਾਨ ਦੇ ਪਿਤਾ ਨੇ ਕਾਰ ਚਲਾ ਰਹੇ ਆਪਣੇ ਲੜਕੇ ਨੂੰ ਕਾਰ ਚੜ੍ਹਾਉਣ ਲਈ ਉਕਸਾਇਆ, ਕਿ ‘ਸਰਦਾਰ ਉਤੇ ਗੱਡੀ ਚਾੜ੍ਹ ਦਿਓ।’ ਕੋਹਲੀ ਨੇ ਦੱਸਿਆ ਕਿ ਉਹ ਝਗੜੇ ‘ਚ ਦਖਲ ਦੇਣ ਗਿਆ ਸੀ, ਜਿਸ ਤੋਂ ਬਾਅਦ ਕਾਰ ਸਵਾਰ ਉਸ ਨੂੰ ਬੋਨਟ ‘ਤੇ 400-500 ਮੀਟਰ ਤੱਕ ਖਿੱਚ ਕੇ ਲੈ ਗਏ। ਉਸ ਨੇ ਦੱਸਿਆ ਕਿ ਕਾਰ ‘ਚ ਬੈਠੇ ਨੌਜਵਾਨ ਦਾ ਪਿਤਾ ਕਹਿ ਰਿਹਾ ਸੀ ਕਿ ਉਸ ਸਰਦਾਰ ‘ਤੇ ਕਾਰ ਚੜ੍ਹਾ ਦਿਓ।

ਦੱਸ ਦਈਏ ਕਿ ਵੀਰਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ‘ਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਨ ਵਾਲਾ ਜੈਪ੍ਰਕਾਸ਼ ਰੋਹਿਣੀ ਤੋਂ ਆਪਣੇ ਦੋਸਤ ਹਰਵਿੰਦਰ ਕੋਹਲੀ ਨੂੰ ਮਿਲਣ ਲਈ ਰਾਜਾ ਗਾਰਡਨ ਚੌਕ ਆ ਰਿਹਾ ਸੀ।

ਜਿਸ ਕਾਰਨ ਉਨ੍ਹਾਂ ਦੀ ਕਾਰ ਅੱਗੇ ਇੱਕ ਨੌਜਵਾਨ ਬੈਠਾ ਸੀ। ਜੈਪ੍ਰਕਾਸ਼ ਨੇ ਹਾਰਨ ਵਜਾ ਕੇ ਸਾਈਡ ਮੰਗੀ, ਜਦੋਂ ਉਸ ਨੂੰ ਸਾਈਡ ਨਾ ਦਿੱਤੀ ਗਈ ਤਾਂ ਉਹ ਦੂਜੇ ਸਿਰੇ ਤੋਂ ਕਾਰ ਕੱਢ ਕੇ ਅੱਗੇ ਚਲਾ ਗਿਆ। ਇਸ ਤੋਂ ਗੁੱਸੇ ‘ਚ ਆ ਕੇ ਨੌਜਵਾਨ ਨੇ ਅੱਗੇ ਆ ਕੇ ਜੈਪ੍ਰਕਾਸ਼ ਦੀ ਕਾਰ ਅੱਗੇ ਆਪਣੀ ਕਾਰ ਖੜ੍ਹੀ ਕਰ ਦਿੱਤੀ। ਪਹਿਲਾਂ ਉਸ ਨਾਲ ਬਹਿਸ ਹੋਈ, ਫਿਰ ਉਸ ਨੇ ਜੈਪ੍ਰਕਾਸ਼ ‘ਤੇ ਹੱਥ ਚੁੱਕ ਦਿੱਤਾ, ਇਸੇ ਦੌਰਾਨ ਉੱਥੇ ਕੁਝ ਲੋਕ ਇਕੱਠੇ ਹੋ ਗਏ।

ਗੱਲ ਇੰਨੀ ਵਧ ਗਈ ਕਿ ਦੋਵਾਂ ਵਿਚਾਲੇ ਲੜਾਈ ਹੋ ਗਈ। ਉਦੋਂ ਹੀ ਹਰਵਿੰਦਰ ਕੋਹਲੀ ਵਿਚਾਲੇ ਬਚਾਅ ਲਈ ਉਥੇ ਆ ਗਿਆ, ਜਿਸ ‘ਤੇ ਨੌਜਵਾਨ ਨੇ ਉਸ ‘ਤੇ ਹੱਥ ਚੁੱਕ ਦਿੱਤਾ। ਥੋੜੀ ਦੇਰ ਵਿਚ ਮਾਮਲਾ ਖਤਮ ਹੋ ਗਿਆ। ਪਰ ਫਿਰ ਉਸ ਕਾਰ ਸਵਾਰ ਨੇ ਕੋਹਲੀ ਨੂੰ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੋਹਲੀ ਨੇ ਕਾਰ ਦਾ ਵਾਈਪਰ ਫੜ ਲਿਆ ਅਤੇ ਕਾਰ ਦੇ ਬੋਨਟ ਨਾਲ ਲਟਕ ਗਿਆ। ਇਸ ‘ਤੇ ਵੀ ਨੌਜਵਾਨ ਨਹੀਂ ਰੁਕਿਆ ਅਤੇ ਇਸੇ ਹਾਲਤ ‘ਚ ਕਰੀਬ 500 ਮੀਟਰ ਤੱਕ ਕਾਰ ਭਜਾ ਕੇ ਲੈ ਗਿਆ।

ਇਸ ਘਟਨਾ ਨੂੰ ਦੇਖਦੇ ਹੋਏ ਸੜਕ ‘ਤੇ ਕੁਝ ਬਾਈਕ ਅਤੇ ਕਾਰ ਚਾਲਕਾਂ ਨੇ ਨੌਜਵਾਨ ਦੀ ਕਾਰ ਨੂੰ ਓਵਰਟੇਕ ਕਰ ਲਿਆ, ਫਿਰ ਖੁਦ ਨੂੰ ਫਸਿਆ ਦੇਖ ਕੇ ਕਾਰ ਸਵਾਰ ਨੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਕੋਹਲੀ ਹੇਠਾਂ ਡਿੱਗ ਗਿਆ ਅਤੇ ਕਾਰ ਸਵਾਰ ਫਰਾਰ ਹੋ ਗਏ।

Exit mobile version