India

ਆਤਸ਼ੀ ਨਾਲ ਇਹ ਮੰਤਰੀ ਚੁੱਕ ਸਕਦੇ ਸਹੁੰ!

ਬਿਊਰੋ ਰਿਪੋਰਟ –  21 ਸਤੰਬਰ ਨੂੰ ਦਿੱਲੀ ਨੂੰ ਤੀਜੀ ਮਹਿਲਾ ਮੁੱਖ ਮੰਤਰੀ ਮਿਲਣ ਜਾ ਰਹੀ ਹੈ। ਆਤਸ਼ੀ ਮਾਰਲੇਨਾ (Atishi Marlena) 21 ਸਤੰਬਰ ਨੂੰ ਸਹੁੰ ਚੁੱਕਣ ਕੇ ਦਿੱਲੀ ਦੀ ਸੱਤਾ ਸੰਭਾਲਣਗੇ। ਇਸ ਦੇ ਨਾਲ ਹੀ ਕਈ ਹੋਰ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਆਤਸ਼ੀ ਦੇ ਨਾਲ ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਮੁਕੇਸ਼ ਅਹਲਾਵਤ ਅਤੇ ਸੌਰਭ ਭਾਰਦਵਾਜ ਵੀ ਸਹੁੰ ਚੁੱਕ ਸਕਦੇ ਹਨ।

ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਦੇ ਵਿਚੋਂ ਬਾਹਰ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਆਤਸ਼ੀ ਨੂੰ ਵਿਧਾਇਕ ਦਲ ਦੀ ਲੀਡਰ ਚੁਣਿਆ ਗਿਆ ਸੀ। ਆਤਸ਼ੀ ਸੁਸ਼ਮਾ ਸਵਰਾਜ ਅਤੇ ਸ਼ੀਲਾ ਦਿਕਸ਼ਿਤ ਤੋਂ ਬਾਅਦ ਦਿੱਲੀ ਦੀ ਤੀਸਰੀ ਮਹਿਲਾ ਮੁੱਖ ਮੰਤਰੀ ਹੋਵੇਗੀ।

ਇਹ ਵੀ ਪੜ੍ਹੋ –  ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਹਾਈਕੋਰਟ ਤੋਂ ਰਾਹਤ ਨਹੀਂ! ਅਦਾਲਤ ਨੇ CBFC ਨੂੰ ਫੈਸਲਾ ਲੈਣ ਦਾ ਦਿੱਤਾ ਅਧਿਕਾਰ