India Punjab

26 ਜੂਨ ਨੂੰ ਦੇਸ਼ ਦੇ ਸਾਰੇ ਰਾਜ ਭਵਨ ਘੇਰਨਗੇ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਐਲਾਨ ਕੀਤੇ ਹਨ।

  • 14 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਮੋਰਚਿਆਂ ‘ਤੇ ਮਨਾਇਆ ਜਾਵੇਗਾ।
  • 24 ਜੂਨ ਨੂੰ ਸੰਤ ਕਬੀਰ ਜੀ ਦੀ ਜੈਅੰਤੀ ਦੇਸ਼ ਭਰ ਵਿੱਚ ਮਨਾਈ ਜਾਵੇਗੀ। ਇਸ ਮੌਕੇ ਸਾਰੇ ਕਾਰੀਗਰਾਂ, ਘੱਟ ਗਿਣਤੀ ਭਆਈਚਾਰੇ ਦੇ ਲੋਕਾਂ ਨੂੰ ਸਟੇਜ ਤੋਂ ਬੁਲਵਾਇਆ ਜਾਵੇਗਾ।
  • 26 ਜੂਨ ਨੂੰ ਕਿਸਾਨ ਅੰਦੋਲਨ ਨੂੰ 7 ਮਹੀਨੇ ਪੂਰੇ ਹੋਣ ‘ਤੇ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਦਿਵਸ ਮਨਾਇਆ ਜਾਵੇਗਾ। ਦੇਸ਼ ਦੀਆਂ ਸਾਰੀਆਂ ਰਾਜਧਾਨੀਆਂ ਦੇ ਅੰਦਰ ਜੋ ਰਾਜ ਭਵਨ ਹਨ, ਉਨ੍ਹਾਂ ਦੇ ਅੱਗੇ ਧਰਨੇ ਲਗਾਏ ਜਾਣਗੇ ਅਤੇ ਸਾਡੀਆਂ ਮੰਗਾਂ ਨੂੰ ਸਵੀਕਾਰ ਕਰਨ ਦੇ ਇਸ਼ਤਿਹਾਰ ਦਿੱਤੇ ਜਾਣਗੇ। ਇਸ ਦਿਨ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਉਠਾਵਾਂਗੇ।
  • ਸਾਰੇ ਬਾਰਡਰਾਂ ‘ਤੇ ਕਿਸਾਨਾਂ ਦੀ ਗਿਣਤੀ ਵਧਾਈ ਜਾਵੇਗੀ।
  • ਟਰੈਕਟਰ ਟੂ ਟਵਿੱਟਰ ਨਾਂ ਦੇ ਟਵਿੱਟਰ ਹੈਂਡਲ ‘ਤੇ ਇੱਕ ਟੀਵੀ ਚੈਨਲ ਨੇ ਮਾਣਹਾਨੀ ਦਾ ਮੁਕੱਦਮਾ ਪਾਇਆ ਹੈ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਰਾਜਨੀਤਿਕ ਅਤੇ ਸੰਗਠਨਾਤਿਮਕ ਤੌਰ ‘ਤੇ ਇਸਦੇ ਖਿਲਾਫ ਸੰਘਰਸ਼ ਕਰਾਂਗੇ। ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬੰਦ ਕਰਨਾ ਬੇਹੱਦ ਹੀ ਘਿਨੌਣੀ ਕਾਰਵਾਈ ਹੈ।
  • ਸਾਰੇ ਬਾਰਡਰਾਂ ‘ਤੇ ਔਰਤਾਂ ਦੇ ਲਈ ਔਰਤਾਂ ਦੀ ਜਥੇਬੰਦੀ ਬਣਾਈ ਜਾਵੇਗੀ। ਕੱਲ੍ਹ ਸ਼ਾਮ ਤੱਕ ਇਹ ਜਥੇਬੰਦੀਆਂ ਬਣ ਜਾਣਗੀਆਂ।
  • ਹਰਿਆਣਾ ਵਿੱਚ ਵਿਸ਼ੇਸ਼ ਤੌਰ ‘ਤੇ ਅਗਲੇ ਪ੍ਰੋਗਰਾਮ ਐਲਾਨੇ ਜਾਣਗੇ।

Comments are closed.