India

ਉਮਰ ਅਬਦੁੱਲਾ ਨੇ ਆਪਣੇ ਸਮੇਤ ਕਈ ਨੇਤਾਵਾਂ ਨੇ ਘਰ ਵਿੱਚ ਨਜ਼ਰਬੰਦ ਹੋਣ ਦਾ ਕੀਤਾ ਦਾਅਵਾ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੋਸ਼ ਲਗਾਇਆ ਕਿ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ “ਬੰਦ” ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਨੂੰ “ਘਰੇਲੂ ਨਜ਼ਰਬੰਦੀ” ਕਰਾਰ ਦਿੰਦੇ ਹੋਏ ਜੰਮੂ-ਕਸ਼ਮੀਰ ਵਿੱਚ ਅਣ-ਚੁਣੇ ਲੋਕਾਂ ਦਾ ਜ਼ੁਲਮ ਦੱਸਿਆ। ਉਮਰ ਨੇ ਟਵਿੱਟਰ ‘ਤੇ ਆਪਣੇ ਘਰ ਦੇ ਬਾਹਰ ਪੁਲਿਸ ਦੀ ਵੱਡੀ ਗਿਣਤੀ ਅਤੇ ਮੁੱਖ ਗੇਟ ਦੇ ਸਾਹਮਣੇ ਖੜੀ ਬਖਤਰਬੰਦ ਗੱਡੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਦੇ ਅਣ-ਚੁਣੇ ਪ੍ਰਤੀਨਿਧੀਆਂ ਨੇ ਜੰਮੂ-ਕਸ਼ਮੀਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਅਰੁਣ ਜੇਤਲੀ ਦੇ ਸ਼ਬਦਾਂ ਵਿੱਚ “ਲੋਕਤੰਤਰ ‘ਤੇ ਜ਼ੁਲਮ” ਕਿਹਾ।

ਉਮਰ ਨੇ ਉਪ ਰਾਜਪਾਲ ਪ੍ਰਸ਼ਾਸਨ ਦਾ ਨਾਮ ਲਏ ਬਿਨਾਂ ਕਿਹਾ ਕਿ “ਅਣ-ਚੁਣੀ ਸਰਕਾਰ ਨੇ ਚੁਣੀ ਸਰਕਾਰ ਨੂੰ ਬੰਦ ਕਰ ਦਿੱਤਾ।” ਇਸ ਤੋਂ ਪਹਿਲਾਂ, ਐਤਵਾਰ ਨੂੰ ਕਸ਼ਮੀਰ ਸ਼ਹੀਦ ਦਿਵਸ ਮਨਾਉਣ ਤੋਂ ਰੋਕਣ ਲਈ ਉਮਰ ਸਮੇਤ ਕਈ ਮੰਤਰੀਆਂ, ਵਿਧਾਇਕਾਂ ਅਤੇ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ।

ਸ੍ਰੀਨਗਰ ਦੇ ਕੁਝ ਹਿੱਸਿਆਂ ਵਿੱਚ ਪਾਬੰਦੀਆਂ ਵੀ ਲਗਾਈਆਂ ਗਈਆਂ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੀ ਨਜ਼ਰਬੰਦ ਸਨ। ਉਮਰ ਨੇ ਇਨ੍ਹਾਂ ਪਾਬੰਦੀਆਂ ਦੀ ਸਖ਼ਤ ਨਿੰਦਾ ਕੀਤੀ ਅਤੇ 1931 ਦੇ ਕਸ਼ਮੀਰ ਸ਼ਹੀਦਾਂ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨਾਲ ਕੀਤੀ।