ਬਿਉਰੋ ਰਿਪੋਰਟ – ਬਰਨਾਲਾ (BARNALA) ਦੀ ਧੀ ਓਮਾਨ (OMAN)ਵਿੱਚ ਬੁਰੀ ਤਰ੍ਹਾਂ ਫਸ ਗਈ ਹੈ,ਪਰਿਵਾਰ ਮੁਤਾਬਿਕ ਉਸ ‘ਤੇ ਤਸ਼ੱਦਦ ਕੀਤੀ ਜਾ ਰਹੀ ਹੈ,ਧੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਮਾਂ ਨੇ ਮਦਦ ਦੀ ਅਪੀਲ ਕੀਤੀ ਹੈ ।
ਬਰਨਾਲਾ ਦੀ ਸੁੱਖੀ ਨੇ ਦੱਸਿਆ ਕਿ ਧੀ ਗੀਤਾ 6 ਮਹੀਨੇ ਪਹਿਲਾਂ ਓਮਾਨ ਗਈ ਸੀ । ਉਸ ਦਾ ਪਤੀ ਨਾਲ ਤਲਾਕ ਹੋ ਗਿਆ ਸੀ,ਉਸ ਦਾ ਇੱਕ ਪੁੱਤਰ ਹੈ । ਪਰ ਵਿਦੇਸ਼ ਜਾਣ ਤੋਂ ਬਾਅਦ ਧੀ ਮੁਸ਼ਕਿਲਾਂ ਵਿੱਚ ਫਸ ਗਈ । ਧੀ ਨੇ ਰਿਕਾਰਡਿੰਗ ਮੈਸੇਜ ਭੇਜਿਆ ਹੈ ਅਤੇ ਲਗਾਤਾਰ ਬਚਾਉਣ ਦੀ ਗੁਹਾਰ ਲੱਗਾ ਰਹੀ ਹੈ । ਧੀ ਦੀ ਮਾਂ ਸੁੱਖੀ ਨੇ ਕਿਹਾ ਅਖੀਰਲੀ ਗੱਲਬਾਤ ਹੋਏ ਤਕਰੀਬਨ 1 ਹਫਤਾ ਹੋ ਗਿਆ ਹੈ । ਉਸ ਦੀ ਧੀ ਨੇ ਅਖੀਰਲੀ ਵਾਰ ਉਸ ਨੂੰ ਦੱਸਿਆ ਕਿ ਮੇਰੇ ਨਾਲ ਕੁੱਟਮਾਰ ਹੋ ਰਹੀ ਹੈ ।
ਸੁੱਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐੱਮਪੀ ਮੀਤ ਹੇਅਰ,ਬਰਨਾਲਾ ਪ੍ਰਸ਼ਾਸਨ,ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਧੀ ਨੂੰ ਬਚਾਇਆ ਜਾਵੇ । ਦੱਸਿਆ ਜਾ ਰਿਹਾ ਹੈ ਕਿ ਉਹ ਰੇਹੜੀ ਲੱਗਾ ਕੇ ਚਾਹ ਵੇਚ ਕੇ ਗੁਜ਼ਾਰਾ ਕਰ ਰਹੀ ਹੈ ।
ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਭਾਬੀ ਓਮਾਨ ਲੈ ਗਈ ਸੀ । ਹੁਣ ਉਹ ਧੀ ਨੂੰ ਵਾਪਸ ਭੇਜਣ ਦੇ ਲਈ 3 ਲੱਖ ਰੁਪਏ ਦੀ ਮੰਗ ਕੀਤੀ ਹੈ । ਉਸ ਨੇ ਦੱਸਿਆ ਕਿ ਧੀ ਨੂੰ ਭੇਜਣ ਦੇ ਲਈ 70 ਹਜ਼ਾਰ ਅਤੇ ਏਅਰਪੋਰਟ ਤੇ 15 ਹਜ਼ਾਰ ਦਿੱਤੇ ਸੀ । ਇਹ ਸਾਰੇ ਉਨ੍ਹਾਂ ਨੇ ਕਰਜ ਲੈਕੇ ਇਕੱਠੇ ਕੀਤੇ ਹਨ ।