India

ਚੌਟਾਲਾ ਦਾ 31 ਦਸੰਬਰ ਨੂੰ ਹੋਵੇਗਾ ਸ਼ਰਧਾਜਲੀ ਸਮਾਗਮ

ਬਿਉਰੋ ਰਿਪੋਰਟ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ (Om Prakash Chautala) ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਸਾਲ ਦੇ ਅੰਤਲੇ ਦਿਨ 31 ਦਸੰਬਰ ਨੂੰ ਪਿੰਡ ਚੌਟਾਲਾ ਵਿਚ ਚੌਧਰੀ ਸਾਹਿਬਰਾਮ ਸਟੇਡੀਅਮ ਵਿਚ ਹੋਵੇਗਾ। ਚੌਟਾਲਾ ਪਰਿਵਾਰ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਦੀਆਂ ਅਸਥੀਆਂ ਨੂੰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿਚ ਲਿਜਾਇਆ ਜਾਵੇਗਾ ਅਤੇ ਇਸ ਦੇ ਦਰਸ਼ਨ ਉਨ੍ਹਾਂ ਲੋਕਾਂ ਨੂੰ ਕਰਵਾਏ ਜਾਣਗੇ ਜੋ ਲੋਕ ਚੌਟਾਲਾ ਦੇ ਅੰਤਿੰਮ ਸਸਕਾਰ ਵਿਚ ਨਹੀਂ ਪਹੁੰਚ ਸਕੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ  ਪੁਸ਼ਕਰ, ਸ੍ਰੀ ਆਨੰਦਪੁਰ ਸਾਹਿਬ ਤੇ ਪ੍ਰਯਾਗਰਾਜ ਵਿਚ ਜਲ ਪ੍ਰਵਾਹ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ – ਰਾਸ਼ਟਰਪਤੀ ਨੇ ਬੱਚਿਆਂ ਨੂੰ ਵੰਡੇ ਰਾਸ਼ਟਰੀ ਬਾਲ ਪੁਰਸਕਾਰ