ਬਿਉਰੋ ਰਿਪੋਰਟ: ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੀ। ਉਸਨੇ ਬੀਤੀ ਸ਼ਾਮ ਵਾਹਗਾ ਬਾਰਡਰ ’ਤੇ ਰਿਟਰੀਟ ਸਮਾਰੋਹ ਵੀ ਦੇਖਿਆ। ਉਸਨੇ ਕਿਹਾ ਕਿ ਨੌਜਵਾਨਾਂ ਨੂੰ ਟੀਚਾ ਮਿੱਥਣਾ ਚਾਹੀਦਾ ਹੈ।
ਪੈਰਿਸ ਓਲੰਪਿਕ ’ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਦਿੱਲੀ ਨਿਵਾਸੀ ਮਨੂ ਭਾਕਰ ਨੇ ਆਪਣੇ ਪਰਿਵਾਰ ਨਾਲ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ। ਇਸ ਦੌਰਾਨ ਮਨੂ ਨੇ ਦੱਸਿਆ ਕਿ ਉਹ ਪਹਿਲੀ ਵਾਰ ਪੰਜਾਬ ਆਈ ਹੈ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇਥੇ ਆ ਕੇ ਉਸ ਨੂੰ ਸ਼ਾਂਤੀ ਮਿਲੀ ਹੈ।
ਮਨੂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਇੱਕ ਟੀਚਾ ਤੈਅ ਕਰਨ ਅਤੇ ਫਿਰ ਉਸ ਲਈ ਸਖ਼ਤ ਮਿਹਨਤ ਕਰਨ। ਉਸਨੇ ਕਿਹਾ ਕਿ ਜਦੋਂ ਤੁਸੀਂ ਕੋਈ ਟੀਚਾ ਮਿੱਥਦੇ ਹੋ ਤਾਂ ਉਸ ਨੂੰ ਹਾਸਲ ਕਰਨ ਲਈ ਪ੍ਰਮਾਤਮਾ ਵੀ ਤੁਹਾਡੀ ਮਦਦ ਕਰਦਾ ਹੈ।
ਬੀਤੀ ਸ਼ਾਮ ਮਨੂ ਭਾਕਰ ਨੇ ਪਰਿਵਾਰ ਸਮੇਤ ਵਾਹਗਾ ਬਾਰਡਰ ’ਤੇ ਰੀਟਰੀਟ ਸਮਾਰੋਹ ਦਾ ਆਨੰਦ ਲਿਆ। ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਬੀ.ਐਸ.ਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਬੀਐਸਐਫ ਦੇ ਅਧਿਕਾਰੀਆਂ ਨੇ ਉਸਨੂੰ ਵਧਾਈ ਦਿੱਤੀ।
I would like to thank @BSF_Punjab from the bottom of my heart for their wonderful hospitality. Always proud of our BSF troops who work day and night in guarding borders of our country https://t.co/1SypkJsrVi
— Manu Bhaker (@realmanubhaker) September 13, 2024